HomeEntertainmentਸਟੇਜ ’ਤੇ ਨੌਜਵਾਨ ਨੂੰ ਦੇਖ ਚੀਕ ਪਈ ਸੁਨੰਦਾ ਸ਼ਰਮਾ, ਵਿਚਾਲੇ ਛੱਡਿਆ ਸ਼ੋਅ

ਸਟੇਜ ’ਤੇ ਨੌਜਵਾਨ ਨੂੰ ਦੇਖ ਚੀਕ ਪਈ ਸੁਨੰਦਾ ਸ਼ਰਮਾ, ਵਿਚਾਲੇ ਛੱਡਿਆ ਸ਼ੋਅ

ਜੈਪੁਰ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਲਾਈਵ ਕੰਸਰਟ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਨੌਜਵਾਨ ਅਚਾਨਕ ਸਟੇਜ ’ਤੇ ਚੜ੍ਹ ਗਿਆ। ਇਸ ਘਟਨਾ ਕਾਰਨ ਗਾਇਕਾ ਘਬਰਾ ਗਈ ਅਤੇ ਆਪਣੀ ਪਰਫਾਰਮੈਂਸ ਵਿਚਾਲੇ ਹੀ ਰੋਕ ਕੇ ਸਟੇਜ ਤੋਂ ਹੇਠਾਂ ਚਲੀ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਜੈਪੁਰ ਦੇ ਬੱਸੀ ਦਯਾਰਾਮਪੁਰਾ ਸਥਿਤ ਆਨੰਦ ਇੰਟਰਨੈਸ਼ਨਲ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਹੋਏ ਪ੍ਰੋਗਰਾਮ ਦੌਰਾਨ ਵਾਪਰੀ। ਸੁਨੰਦਾ ਸ਼ਰਮਾ ਨੇ 30 ਅਕਤੂਬਰ ਦੀ ਸ਼ਾਮ ਨੂੰ ਇੱਥੇ ਲਾਈਵ ਪਰਫਾਰਮੈਂਸ ਦਿੱਤੀ ਸੀ। ਉਹ ਆਪਣੇ ਮਸ਼ਹੂਰ ਗੀਤਾਂ ‘ਜੱਟ ਯਮਲਾ’, ‘ਜਾਨੀ ਤੇਰਾ ਨਾਂ’, ‘ਪਾਗਲ ਨਹੀਂ ਹੋਣਾ’ ਅਤੇ ‘ਚੋਰੀ ਚੋਰੀ’ ਲਈ ਜਾਣੀ ਜਾਂਦੀ ਹੈ।

ਸਟੇਜ ’ਤੇ ਨੌਜਵਾਨ ਨੂੰ ਦੇਖ ਘਬਰਾ ਗਈ ਗਾਇਕਾ

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਸਟੇਜ ’ਤੇ ਗੀਤ ਗਾ ਰਹੀ ਸੀ। ਇਸੇ ਦੌਰਾਨ ਚਿੱਟੀ ਕਮੀਜ਼ ਪਹਿਨਿਆ ਇਕ ਨੌਜਵਾਨ ਅਚਾਨਕ ਸਟੇਜ ’ਤੇ ਚੜ੍ਹ ਆਇਆ। ਉਸ ਨੂੰ ਆਪਣੇ ਵੱਲ ਆਉਂਦਾ ਦੇਖ ਗਾਇਕਾ ਉੱਚੀ ਆਵਾਜ਼ ਵਿੱਚ ਚੀਕ ਪਈ।

ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਸਟੇਜ ਤੋਂ ਹੇਠਾਂ ਉਤਾਰ ਦਿੱਤਾ। ਇਸ ਦੌਰਾਨ ਸੁਨੰਦਾ ਨੂੰ ਵਾਰ-ਵਾਰ ‘ਕੋਈ ਗੱਲ ਨਹੀਂ, ਕੋਈ ਗੱਲ ਨਹੀਂ’ ਕਹਿੰਦੇ ਵੀ ਸੁਣਿਆ ਗਿਆ। ਪਰ ਇਸ ਘਟਨਾ ਤੋਂ ਬਾਅਦ ਉਹ ਪਰਫਾਰਮੈਂਸ ਰੋਕ ਕੇ ਸਟੇਜ ਤੋਂ ਚਲੀ ਗਈ। 34 ਸਾਲਾ ਗਾਇਕਾ ਵੱਲੋਂ ਫਿਲਹਾਲ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਡਿਪ੍ਰੈਸ਼ਨ ਨਾਲ ਜੂਝਣ ਬਾਰੇ ਵੀ ਕਰ ਚੁੱਕੀ ਹੈ ਗੱਲ

ਸੁਨੰਦਾ ਸ਼ਰਮਾ ਇਸ ਤੋਂ ਪਹਿਲਾਂ ਇਕ ਪੌਡਕਾਸਟ ਦੌਰਾਨ ਆਪਣੀ ਜ਼ਿੰਦਗੀ ਦੇ ਮੁਸ਼ਕਲ ਦੌਰ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕੀ ਹੈ। ਸ਼ੁਭੰਕਰ ਮਿਸ਼ਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦੇ ਦੌਰ ਵਿੱਚੋਂ ਲੰਘੀ ਸੀ।

ਗਾਇਕਾ ਮੁਤਾਬਕ ਉਹ ਲਗਭਗ 2 ਮਹੀਨੇ ਅਤੇ 17 ਦਿਨ ਆਪਣੇ ਕਮਰੇ ਵਿੱਚ ਇਕੱਲੀ ਅਤੇ ਹਨੇਰੇ ਵਿੱਚ ਰਹੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਬਹੁਤ ਘੱਟ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਸੀ ਕਿ ਉਹ ਕੁਝ ਮਨੋਚਿਕਿਤਸਕਾਂ ਕੋਲ ਵੀ ਗਈ, ਪਰ ਉਸ ਸਮੇਂ ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਵੀ ਉਨ੍ਹਾਂ ਦੇ ਦਰਦ ਨੂੰ ਸਮਝ ਨਹੀਂ ਸਕਦਾ।

ਪਹਿਲਾਂ ਗਾਜ਼ੀਆਬਾਦ ਦੇ ਸ਼ੋਅ ਦੌਰਾਨ ਵੀ ਵਾਪਰੀ ਸੀ ਅਜਿਹੀ ਘਟਨਾ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ ਦੌਰਾਨ ਕਿਸੇ ਪ੍ਰਸ਼ੰਸਕ ਵੱਲੋਂ ਸਟੇਜ ’ਤੇ ਪਹੁੰਚਣ ਦੀ ਘਟਨਾ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ RKGIT ਵਿੱਚ ਹੋਏ ਪ੍ਰੋਗਰਾਮ ਦੌਰਾਨ ਵੀ ਇਕ ਵਿਦਿਆਰਥੀ ਵੱਲੋਂ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਚਰਚਾ ਵਿੱਚ ਆਇਆ ਸੀ। ਉਸ ਸਮੇਂ ਸੁਨੰਦਾ ਨੇ ਦੱਸਿਆ ਸੀ ਕਿ ਸਬੰਧਤ ਨੌਜਵਾਨ ਨੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments