ਲਖਨਊ: ਚੋਣ ਕਮਿਸ਼ਨ (The Election Commission) ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਦੀਆਂ ਵਿਧਾਨ ਸਭਾ ਉਪ ਚੋਣਾਂ (By-Elections) ਦੀ ਤਰੀਕ ਬਦਲ ਦਿੱਤੀ ਹੈ। ਚੋਣਾਂ 13 ਨਵੰਬਰ ਦੀ ਬਜਾਏ ਹੁਣ 20 ਨਵੰਬਰ ਨੂੰ ਹੋਣਗੀਆਂ। ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਸਨ। ਚੋਣ ਕਮਿਸ਼ਨ ਨੇ ਕਾਰਤਿਕ ਪੂਰਨਿਮਾ ‘ਤੇ ਗੰਗਾ ਇਸ਼ਨਾਨ ਕਰਕੇ ਤਰੀਕ ਬਦਲਣ ਦਾ ਫ਼ੈਸਲਾ ਲਿਆ ਹੈ।
ਇਨ੍ਹਾਂ ਸੀਟਾਂ ‘ਤੇ ਹੋਵੇਗੀ ਵੋਟਿੰਗ
ਯੂ.ਪੀ ਵਿੱਚ ਫੂਲਪੁਰ, ਗਾਜ਼ੀਆਬਾਦ, ਮਾਝਵਾਨ, ਖੈਰ, ਮੀਰਾਪੁਰ, ਸਿਸਾਮਊ, ਕਟੇਹਾਰੀ, ਕਰਹਾਲ ਅਤੇ ਕੁੰਡਰਕੀ ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਾਂ ਹੋਣੀਆਂ ਹਨ। ਇਸ ਵਿੱਚ ਕਾਨਪੁਰ ਦੀ ਸਿਸਾਮਉ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਵਿਧਾਇਕਾਂ ਦੇ ਐਮ.ਪੀ ਬਣਨ ਕਾਰਨ ਖਾਲੀ ਹੋ ਗਈਆਂ ਹਨ।
ਇਸ ਦੇ ਨਾਲ ਹੀ ਸਿਸਾਮਊ ਤੋਂ ਇਰਫਾਨ ਸੋਲੰਕੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਕਾਰਨ ਇਸ ਸੀਟ ‘ਤੇ ਉਪ ਚੋਣ ਹੋ ਰਹੀ ਹੈ। ਅਯੁੱਧਿਆ ਜ਼ਿਲ੍ਹੇ ਦੀ ਮਿਲਕੀਪੁਰ ਵਿਧਾਨ ਸਭਾ ਸੀਟ ਨੂੰ ਲੈ ਕੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਵੋਟਾਂ ਪੈਣ ਦਾ ਐਲਾਨ ਕੀਤਾ ਗਿਆ ਸੀ।