ਵਿੱਕੀ ਕੌਸ਼ਲ ਨੇ ਇਕ ਖਾਸ ਪੋਸਟ ਸ਼ੇਅਰ ਕਰ ਆਪਣੀ ਮਾਂ ਨੂੰ ਜਨਮਦਿਨ ਦੀ ਦਿੱਤੀ ਵਧਾਈ

0
142

ਮੁੰਬਈ : ਫਿਲਮਾਂ ਦੇ ਸੁਪਰਹੀਰੋ ਹੋਣ ਦੇ ਨਾਲ-ਨਾਲ ਵਿੱਕੀ ਕੌਸ਼ਲ (Vicky Kaushal) ਬਿਹਤਰੀਨ ਫੈਮਿਲੀ ਮੈਨ ਵੀ ਹਨ। ਉਹ ਆਪਣੀ ਪਤਨੀ ਕੈਟਰੀਨਾ ਕੈਫ, ਭਰਾ ਸੰਨੀ ਕੌਸ਼ਲ ਅਤੇ ਮਾਤਾ-ਪਿਤਾ ਸ਼ਾਮ ਕੌਸ਼ਲ ਅਤੇ ਵੀਨਾ ਕੌਸ਼ਲ ਸਮੇਤ ਆਪਣੇ ਪਰਿਵਾਰ ਨਾਲ ਬਹੁਤ ਨਜ਼ਦੀਕੀ ਰਿਸ਼ਤੇ ਰੱਖਦੇ ਹਨ। ਇਸ ਦੇ ਨਾਲ ਹੀ ਅੱਜ ਮਾਂ ਵੀਨਾ ਕੌਸ਼ਲ (Veena Kaushal) ਦੇ ਜਨਮਦਿਨ ‘ਤੇ ਅਦਾਕਾਰ ਨੇ ਉਨ੍ਹਾਂ ਨਾਲ ਪੁਰਾਣੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਲਈ ਦਿਲ ਨੂੰ ਛੂਹ ਲੈਣ ਵਾਲਾ ਨੋਟ ਵੀ ਲਿਖਿਆ ਹੈ।

ਵਿੱਕੀ ਕੌਸ਼ਲ ਨੇ ਮਾਂ ਵੀਨਾ ਕੌਸ਼ਲ ਨਾਲ ਆਪਣੀਆਂ ਪਹਿਲਾਂ ਅਤੇ ਹੁਣ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ, ਜਿਸ ‘ਚ ਦੋਵੇਂ ਕੈਮਰੇ ਦੇ ਸਾਹਮਣੇ ਖੁਸ਼ੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਬਚਪਨ ਦੀ ਤਸਵੀਰ ‘ਚ ਵਿੱਕੀ ਆਪਣੇ ਭਰਾ ਸੰਨੀ ਅਤੇ ਮਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ ਅਤੇ ਮੌਜੂਦਾ ਤਸਵੀਰ ‘ਚ ਉਹ ਆਪਣੀ ਮਾਂ ਨੂੰ ਪਿੱਛੇ ਤੋਂ ਗਲੇ ਲਗਾ ਕੇ ਹੱਸਦੇ ਹੋਏ ਪੋਜ਼ ਦੇ ਰਹੇ ਹਨ।
ਇਸ ਪੋਸਟ ਦੇ ਕੈਪਸ਼ਨ ‘ਚ ਅਦਾਕਾਰ ਨੇ ਲਿਖਿਆ, ‘ਕੁਟ ਬੜੀ ਖਾਦੀ ਤੇਰੀ, ਚੱਪਲਾਂ ਦੀ ਮਾਰ ਹਾਏ… ਜਨਮਦਿਨ ਮੁਬਾਰਕ ਮਾਂ।’

ਕੰਮ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਅਗਲੀ ਫਿਲਮ ‘ਛਾਵਾ’ ‘ਚ ਨਜ਼ਰ ਆਉਣਗੇ, ਇਸ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਰਸ਼ਮਿਕਾ ਮੰਡਾਨਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ।

LEAVE A REPLY

Please enter your comment!
Please enter your name here