ਮੁੰਬਈ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hudda) ਅੱਜ ਯਾਨੀ 29 ਨਵੰਬਰ 2023 ਨੂੰ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਨ ਜਾ ਰਹੇ ਹਨ। ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਇੰਫਾਲ, ਮਨੀਪੁਰ ਵਿੱਚ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਅਭਿਨੇਤਾ ਦੇ ਇੰਟੀਮੇਟ ਵਿਆਹ ‘ਚ ਪਰਿਵਾਰ ਅਤੇ ਕਰੀਬੀ ਦੋਸਤ ਹਿੱਸਾ ਲੈਣ ਜਾ ਰਹੇ ਹਨ। ਸੱਤ ਫੇਰਿਆਂ ਤੋਂ ਪਹਿਲਾਂ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਇਕੱਠੇ ਮੰਦਰ ਪਹੁੰਚੇ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਆਸ਼ੀਰਵਾਦ ਲੈਣ ਪਹੁੰਚੇ ਮੰਦਰ
47 ਸਾਲ ਦੇ ਰਣਦੀਪ ਹੁੱਡਾ ਲਾੜਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ। ਵਿਆਹ ਤੋਂ ਪਹਿਲਾਂ, ਅਭਿਨੇਤਾ ਦੀ ਹੋਣ ਵਾਲੀ ਪਤਨੀ ਲਿਨ ਲੈਸ਼ਰਾਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਰਣਦੀਪ ਅਤੇ ਲਿਨ ਦੋਵੇਂ ਆਪਣੀਆਂ ਅੱਖਾਂ ਬੰਦ ਅਤੇ ਹੱਥ ਜੋੜ ਕੇ ਟ੍ਰੈਡੀਸ਼ਨਲ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਟ੍ਰੈਡੀਸ਼ਨਲ ਅੰਦਾਜ਼ ‘ਚ ਵਿਆਹ ਕਰਾਉਣ ਵਾਲੇ ਇਸ ਜੋੜੇ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਅਤੇ ਕਈ ਸੈਲੇਬਸ ਇਸ ਜੋੜੀ ਨੂੰ ਉਨ੍ਹਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਢੇਰ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।
ਵਿਆਹ ਤੋਂ ਬਾਅਦ ਮੁੰਬਈ ‘ਚ ਹੋਵੇਗਾ ਗ੍ਰੈਂਡ ਰਿਸੈਪਸ਼ਨ
ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਵਾਈਫ ਅਤੇ ਲਿਨ ਦੋਵਾਂ ਨੇ ਇੰਸਟਾਗ੍ਰਾਮ ‘ਤੇ ਖਾਸ ਤਰੀਕੇ ਨਾਲ ਆਪਣੇ ਵਿਆਹ ਦੀ ਖਬਰ ਦਾ ਐਲਾਨ ਕੀਤਾ ਸੀ। ਦੋਵਾਂ ਨੇ ਇੱਕ ਨੋਟ ਸਾਂਝਾ ਕੀਤਾ ਸੀ, ਜਿਸ ਵਿੱਚ ਮਹਾਭਾਰਤ ਨਾਲ ਜੁੜਦੇ ਹੋਏ ਲਿਿਖਆ ਸੀ – ‘ਜਦੋਂ ਅਰਜੁਨ ਨੇ ਮਨੀਪੁਰੀ ਯੋਧਾ ਰਾਜਕੁਮਾਰੀ ਚਿਤਰਾਂਗਧਾ ਨਾਲ ਵਿਆਹ ਕੀਤਾ ਸੀ, ਅਸੀਂ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਦੀਆਂ ਸ਼ੁੱਭ ਇੱਛਾਵਾਂ ਨਾਲ ਵਿਆਹ ਕਰ ਰਹੇ ਹਾਂ.. ਰਣਦੀਪ ਅਤੇ ਲਿਨ ਨੇ ਆਪਣੇ ਵਿਆਹ ਬਾਰੇ ਇਹ ਦੱਸਿਆ ਸੀ ਕਿ ਅਸੀਂ ਵਿਆਹ ਤੋਂ ਬਾਅਦ ਅਸੀਂ ਮੁੰਬਈ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਦੀ ਮੇਜ਼ਬਾਨੀ ਕਰਾਂਗੇ।