ਗੈਜ਼ੇਟ ਬਾਕਸ : ਅੱਜ ਕੱਲ੍ਹ, ਬਹੁਤ ਸਾਰੇ ਘਰੇਲੂ ਉਪਕਰਣ ਸਮਾਰਟ ਹੋ ਗਏ ਹਨ, ਜਿਵੇਂ ਕਿ ਰੋਬੋਟ ਵੈਕਿਊਮ ਕਲੀਨਰ ਅਤੇ ਵਾਸ਼ਿੰਗ ਮਸ਼ੀਨ। ਪਰ, ਕੱਪੜੇ ਨੂੰ ਇਸਤਰੀ ਕਰਨਾ ਅਤੇ ਫੋਲਡ ਕਰਨਾ ਅਜੇ ਵੀ ਇੱਕ ਵੱਡੀ ਮੁਸ਼ਕਿਲ ਬਣੀ ਹੋਈ ਹੈ। ਇੱਕ ਸਟਾਰਟਅਪ ਕੰਪਨੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਾਸ਼ਿੰਗ ਮਸ਼ੀਨ ‘ਚ ਇੱਕ ਸਮਾਰਟ ਕੱਪੜੇ ਆਇਰਨ ਅਤੇ ਫੋਲਡਰ ਤਿਆਰ ਕੀਤਾ ਹੈ। ਜਿਸ ਨਾਲ ਕੱਪੜੇ ਆਸਾਨੀ ਨਾਲ ਆਇਰਨ ਅਤੇ ਫੋਲਡ ਹੋ ਜਾਣਗੇ। ਆਓ ਜਾਣਦੇ ਹਾਂ ਇਸ ਬਾਰੇ ।
ਇਸ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ
ਫੋਲਡੀਮੇਟ ਇੱਕ ਰੋਬੋਟ ਹੈ ਜੋ ਕੱਪੜੇ ਨੂੰ ਇਸਤਰੀ ਅਤੇ ਫੋਲਡ ਕਰਦਾ ਹੈ। ਇਸ ਨੂੰ ਫੋਲਡੀਮੇਟ ਨਾਂ ਦੀ ਕੰਪਨੀ ਨੇ ਬਣਾਇਆ ਹੈ। ਇਹ ਮਸ਼ੀਨ 240 ਯੂਰੋ ਯਾਨੀ ਲਗਭਗ 22,612 ਰੁਪਏ ਵਿੱਚ ਉਪਲਬਧ ਹੈ। ਫੋਲਡੀਮੇਟ ਦਾ ਪਹਿਲਾ ਪ੍ਰੋਟੋਟਾਈਪ 2018 ਵਿੱਚ ਸੀ.ਈ.ਐੱਸ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਇੱਕ ਨਾਨ ਵਰਕਿੰਗ ਪ੍ਰੋਟੋਟਾਈਪ ਸੀ, ਮਤਲਬ ਕਿ ਇਹ ਅਸਲ ਵਿੱਚ ਕੱਪੜੇ ਨੂੰ ਆਇਰਨ ਅਤੇ ਫੋਲਡ ਨਹੀਂ ਕਰ ਸਕਦਾ ਸੀ। ਹਾਲਾਂਕਿ, 2019 ਵਿੱਚ, ਫੋਲਡੀਮੇਟ ਨੇ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਦਾ ਪ੍ਰਦਰਸ਼ਨ ਕੀਤਾ ਸੀ।
5 ਸਕਿੰਟਾਂ ਵਿੱਚ ਇੱਕ ਟੀ-ਸ਼ਰਟ ਨੂੰ ਕਰਦਾ ਹੈ ਫੋਲਡ
ਫੋਲਡੀਮੇਟ ਕੱਪੜੇ ਨੂੰ ਫੋਲਡ ਕਰਨ, ਇਸਤਰੀ ਕਰਨ ਅਤੇ ਖ਼ੁਸਬੂ ਲਿਆਉਣ ਦੇ ਯੋਗ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਦੀ ਵਰਤੋਂ ਕਰਕੇ ਕੱਪੜਿਆਂ ਨੂੰ ਪਛਾਣਦਾ ਹੈ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਫੋਲਡ ਕਰਦਾ ਹੈ। ਇਹ ਸਿਰਫ 5 ਸਕਿੰਟਾਂ ਵਿੱਚ ਇੱਕ ਟੀ-ਸ਼ਰਟ ਨੂੰ ਫੋਲਡ ਕਰ ਸਕਦਾ ਹੈ। ਮਸ਼ੀਨ ਵਿੱਚ ਇੱਕ ਕਲਿੱਪ ਹੁੰਦੀ ਹੈ, ਜਿੱਥੇ ਕੱਪੜੇ ਨੂੰ ਰੱਖਣਾ ਹੁੰਦਾ ਹੈ, ਉਸ ਤੋਂ ਬਾਅਦ ਮਸ਼ੀਨ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ।
ਕੰਮ ਨਹੀਂ ਕਰੇਗਾ ਇਹ ਕੰਮ
– ਇਹ ਬੱਚਿਆਂ ਦੇ ਕੱਪੜੇ ਫੋਲਡ ਨਹੀਂ ਕਰ ਪਾਵੇਂਗਾ
– ਬੈੱਡਸ਼ੀਟ ਅਤੇ ਵੱਡੇ ਕੱਪੜੇ ਵੀ ਨਹੀਂ ਫੋਲਡ ਕਰ ਪਾਵੇਗਾ।