ਬੀਜਿੰਗ : ਚੀਨ ਦੇ ਉੱਤਰ-ਪੂਰਬੀ ਹਿਲੋਂਗਜਿਆਂਗ ਸੂਬੇ ‘ਚ ਬੀਤੇ ਦਿਨ ਇਕ ਕੋਲੇ ਦੀ ਖਾਨ ‘ਚ ਹੋਏ ਜ਼ਬਰਦਸਤ ਧਮਾਕੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ (CCTV) ਨੇ ਇਹ ਖਬਰ ਦਿੱਤੀ ਹੈ। ਸੀ.ਸੀ.ਟੀ.ਵੀ ਨੇ ਦੱਸਿਆ ਕਿ ਖਾਨ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ ।ਜਿਸ ਵਿੱਚ 11 ਲੋਕਾਂ ਦੀ ਮੋਂਤ ਹੋ ਗਈ ਹੈ। ਇਸ ਖਾਨ ਦਾ ਸੰਚਾਲਨ ਕਰਨ ਵਾਲੀ ਸ਼ੁਆਂਗਯਾਸਨ ਕੋਲਾ ਕੰਪਨੀ,ਨੂੰ ਪਿਛਲੇ ਸਮੇਂ ਵਿੱਚ ਕਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ,ਇਸ ਸਾਲ ਵੀ ਦਸ ਵਾਰ ਕੰਪਨੀ ਜੁਰਮਾਨਾ ਲਾਇਆ ਗਿਆ ਹੈ। ਚੀਨ ਇਨ੍ਹਾਂ ਹਾਦਸਿਆਂ ਨੂੰ ਮੁੜ ਤੋਂ ਰੋਕਣ ਲਈ ਖਾਣਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਅਗਸਤ ਵਿੱਚ, ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਹੋਰ ਕੋਲੇ ਦੀ ਖਾਨ ਵਿੱਚ ਹੋਏ ਧਮਾਕੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਸਤੰਬਰ ‘ਚ ਗੁਈਝੂ ਸੂਬੇ ‘ਚ ਕੋਲੇ ਦੀ ਖਾਨ ‘ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਸੀ।