ਲੁਧਿਆਣਾ : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਆਰਜੀ ਡਿਊਟੀ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਸੈਕੰਡਰੀ (Punjab School Education Secondary) ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਵਿੱਚ ਕੁਝ ਅਧਿਆਪਕਾਂ ਨੂੰ ਆਰਜੀ ਡਿਊਟੀ ਲਗਾਈ ਗਈ ਸੀ। ਵਿਭਾਗ ਨੇ ਹੁਣ ਅਗਸਤ-ਸਤੰਬਰ 2024 ਦੌਰਾਨ ਔਨਲਾਈਨ ਪੋਰਟਲ ਰਾਹੀਂ ਅਧਿਆਪਕ ਤਬਾਦਲਾ ਨੀਤੀ 2019 ਦੇ ਤਹਿਤ ਤਬਾਦਲੇ ਕੀਤੇ ਹਨ। ਤਬਾਦਲਿਆਂ ਦੌਰਾਨ ਜਿਨ੍ਹਾਂ ਸਕੂਲਾਂ ਵਿੱਚ ਅਧਿਆਪਕ ਆਰਜੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਸਕੂਲਾਂ ਵਿੱਚ ਜੇਕਰ ਕਿਸੇ ਹੋਰ ਅਧਿਆਪਕ ਦੀ ਪੱਕੇ ਤੌਰ ’ਤੇ ਆਨਲਾਈਨ ਬਦਲੀ ਕੀਤੀ ਜਾਂਦੀ ਹੈ ਤਾਂ ਆਰਜੀ ਡਿਊਟੀ ’ਤੇ ਲੱਗੇ ਅਧਿਆਪਕ ਨੂੰ ਹਟਾਇਆ ਜਾਵੇ ਅਤੇ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਆਨਲਾਈਨ ਪੋਰਟਲ ਰਾਹੀਂ ਕੀਤੀ ਗਈ ਹੈ ਉਹ ਸ਼ਾਮਲ ਹੋਏ।