ਜਲੰਧਰ: ਪੰਜਾਬ ਪੁਲਿਸ ਸੇਵਾ (ਪੀ.ਪੀ.ਐਸ.) ਦੇ 9 ਸੀਨੀਅਰ ਅਧਿਕਾਰੀਆਂ ਨੂੰ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਵਿੱਚ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜਲੰਧਰ ਦੇ ਜੁਆਇੰਟ ਸੀ.ਪੀ ਸੰਦੀਪ ਕੁਮਾਰ ਸ਼ਰਮਾ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਪੰਜਾਬ ਕੇਡਰ ਅਲਾਟ ਕੀਤਾ ਗਿਆ ਹੈ। ਇਸ ਸਬੰਧ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਇੱਕ ਅਧਿਕਾਰਤ ਐਲਾਨ ਕੀਤਾ ਹੈ।
ਪੀ.ਪੀ.ਐਸ. ਤੋਂ ਆਈ.ਪੀ.ਐਸ. ਵਿੱਚ ਤਰੱਕੀ ਪ੍ਰਾਪਤ ਅਧਿਕਾਰੀ (ਚੋਣ ਸੂਚੀ 2020):
ਮੰਧੀਰ ਸਿੰਘ – 02.12.1969
ਸਨੇਹਦੀਪ ਸ਼ਰਮਾ – 05.10.1969
ਸੰਦੀਪ ਗੋਇਲ – 21.09.1967
ਜਸਦੇਵ ਸਿੰਘ ਸਿੱਧੂ – 18.12.1968
ਸੰਦੀਪ ਕੁਮਾਰ ਸ਼ਰਮਾ – 22.12.1969
ਪੀ.ਪੀ.ਐਸ. ਤੋਂ ਆਈ.ਪੀ.ਐਸ. ਵਿੱਚ ਤਰੱਕੀ ਪ੍ਰਾਪਤ ਅਧਿਕਾਰੀ (ਚੋਣ ਸੂਚੀ 2021):
ਗੁਰਪ੍ਰੀਤ ਸਿੰਘ – 23.09.1967
ਰੁਪਿੰਦਰ ਸਿੰਘ – 25.09.1967
ਸਰਬਜੀਤ ਸਿੰਘ – 27.12.1968
ਹਰਪ੍ਰੀਤ ਸਿੰਘ ਜੱਗੀ – 01.05.1969
ਯੂ.ਪੀ.ਐਸ.ਸੀ. ਦੇ ਇਸ ਫ਼ੈਸਲੇ ਤੋਂ ਬਾਅਦ, ਪੰਜਾਬ ਪੁਲਿਸ ਵਿੱਚ ਉਤਸ਼ਾਹ ਦਾ ਮਾਹੌਲ ਹੈ। ਨਵੇਂ ਆਈ.ਪੀ.ਐਸ. ਅਧਿਕਾਰੀ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿੰਗਾਂ ਵਿੱਚ ਉੱਚ ਜ਼ਿੰਮੇਵਾਰੀਆਂ ਸੰਭਾਲਣਗੇ।










