ਕਾਂਗਰਸ ਦੇ ਸਾਬਕਾ ਮੰਤਰੀ ਸਾਲੇਹ ਮੁਹੰਮਦ ਦਾ ਸਾਬਕਾ ਨਿੱਜੀ ਸਹਾਇਕ ਸ਼ਕੂਰ ਖਾਨ ISI ਲਈ ਜਾਸੂਸੀ ਕਰਨ ਦੇ ਸ਼ੱਕ ‘ਚ ਕੀਤਾ ਗਿਆ ਗ੍ਰਿਫ਼ਤਾਰ

0
14

ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਲੇਹ ਮੁਹੰਮਦ ਦੇ ਸਾਬਕਾ ਨਿੱਜੀ ਸਹਾਇਕ ਸ਼ਕੂਰ ਖਾਨ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਸ਼ਕੂਰ ਖਾਨ ਪਿਛਲੇ ਕੁਝ ਸਾਲਾਂ ਵਿੱਚ 6 ਤੋਂ 7 ਵਾਰ ਪਾਕਿਸਤਾਨ ਜਾ ਚੁੱਕਾ ਹੈ, ਅਤੇ ਉਸ ‘ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ।

ਕੌਣ ਹੈ ਸ਼ਕੂਰ ਖਾਨ ?
ਸ਼ਕੂਰ ਖਾਨ ਜੈਸਲਮੇਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰੁਜ਼ਗਾਰ ਦਫ਼ਤਰ ਵਿੱਚ ਸਰਕਾਰੀ ਕਰਮਚਾਰੀ ਵਜੋਂ ਤਾਇਨਾਤ ਹੈ। ਇਸ ਤੋਂ ਪਹਿਲਾਂ ਉਹ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਸਾਲੇਹ ਮੁਹੰਮਦ ਦਾ ਨਿੱਜੀ ਸਹਾਇਕ (ਪੀ.ਏ) ਰਹਿ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕੋ ਪਿੰਡ ਦੇ ਹਨ।

ਕਿਉਂ ਹੋਈ ਗ੍ਰਿਫ਼ਤਾਰੀ?
ਰਾਜਸਥਾਨ ਸੀ.ਆਈ.ਡੀ. ਅਤੇ ਜੈਪੁਰ ਦੀ ਇਕ ਵਿਸ਼ੇਸ਼ ਖੁਫੀਆ ਟੀਮ ਨੇ ਉਸਨੂੰ ਜੈਸਲਮੇਰ ਦੇ ਇਕ ਸਰਕਾਰੀ ਦਫ਼ਤਰ ਤੋਂ ਹਿਰਾਸਤ ਵਿੱਚ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਉਹ ਪਾਕਿਸਤਾਨ ਦੀ ਆਈ.ਐਸ.ਆਈ. ਨੂੰ ਸੰਵੇਦਨਸ਼ੀਲ ਜਾਣਕਾਰੀ ਦੇ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਦੇ ਸਮੇਂ, ਉਹ ਜ਼ਿਲ੍ਹਾ ਕੰਟਰੋਲ ਰੂਮ ਵਿੱਚ ਡਿਊਟੀ ‘ਤੇ ਸੀ, ਜਿੱਥੋਂ ਉਸਨੂੰ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਸੀ।

ਜਾਂਚ ਵਿੱਚ ਕੀ ਮਿਲਿਆ?
ਖੁਫੀਆ ਏਜੰਸੀਆਂ ਲੰਬੇ ਸਮੇਂ ਤੋਂ ਸ਼ਕੂਰ ਦੀ ਨਿਗਰਾਨੀ ਕਰ ਰਹੀਆਂ ਸਨ। ਉਸਦੇ ਮੋਬਾਈਲ ਫੋਨ ਵਿੱਚ ਕਈ ਅਣਜਾਣ ਪਾਕਿਸਤਾਨੀ ਨੰਬਰ ਮਿਲੇ , ਜਿਨ੍ਹਾਂ ਦਾ ਉਹ ਕੋਈ ਸਹੀ ਜਵਾਬ ਨਹੀਂ ਦੇ ਸਕਿਆ। ਪੁੱਛਗਿੱਛ ਦੌਰਾਨ, ਉਸਨੇ ਪਾਕਿਸਤਾਨ ਜਾਣ ਦੀ ਗੱਲ ਵੀ ਮੰਨੀ, ਪਰ ਇਸ ਲਈ ਸਰਕਾਰ ਤੋਂ ਇਜਾਜ਼ਤ ਨਹੀਂ ਲਈ। ਹਾਲਾਂਕਿ, ਹੁਣ ਤੱਕ ਕੋਈ ਫੌਜੀ ਜਾਂ ਬਹੁਤ ਸੰਵੇਦਨਸ਼ੀਲ ਵੀਡੀਓ ਨਹੀਂ ਮਿਲਿਆ ਹੈ, ਪਰ ਬਹੁਤ ਸਾਰੀਆਂ ਫਾਈਲਾਂ ਡਿਲੀਟ ਕੀਤੀਆਂ ਗਈਆਂ ਹਨ। ਸ਼ਕੂਰ ਦੇ ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਸ਼ੱਕੀ ਲੈਣ-ਦੇਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਪੁਲਿਸ ਸੁਪਰਡੈਂਟ ਸੁਧੀਰ ਚੌਧਰੀ ਦਾ ਬਿਆਨ
ਜੈਸਲਮੇਰ ਦੇ ਪੁਲਿਸ ਸੁਪਰਡੈਂਟ ਸੁਧੀਰ ਚੌਧਰੀ ਨੇ ਕਿਹਾ, “ਸਾਨੂੰ ਉੱਚ ਅਧਿਕਾਰੀਆਂ ਤੋਂ ਸ਼ਕੂਰ ਖਾਨ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ। ਇਸ ਆਧਾਰ ‘ਤੇ, ਅਸੀਂ ਉਸਨੂੰ ਜਾਂਚ ਲਈ ਹਿਰਾਸਤ ਵਿੱਚ ਲਿਆ ਹੈ।”

ਭਾਜਪਾ ਦਾ ਕਾਂਗਰਸ ‘ਤੇ ਤਿੱਖਾ ਹਮਲਾ
ਸ਼ਕੂਰ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ, ਭਾਜਪਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਆਈ.ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵਿੱਟਰ ‘ਤੇ ਲਿਖਿਆ, “ਰਾਜਸਥਾਨ ਵਿੱਚ ਕਾਂਗਰਸ ਦੇ ਮੰਤਰੀ ਸ਼ਕੂਰ ਖਾਨ ਦੇ ਸਾਬਕਾ ਪੀ.ਏ ਵਿਰੁੱਧ ਆਈ.ਐਸ.ਆਈ. ਲਈ ਜਾਸੂਸੀ ਕਰਨ ਦੇ ਸਬੂਤ ਮਿਲੇ ਹਨ। ਉਹ ਪਾਕਿਸਤਾਨੀ ਅਧਿਕਾਰੀਆਂ ਨੂੰ ਸਰਹੱਦੀ ਇਲਾਕਿਆਂ ਬਾਰੇ ਜਾਣਕਾਰੀ ਦਿੰਦਾ ਸੀ। ਬਿਨਾਂ ਇਜਾਜ਼ਤ ਉਹ ਕਈ ਵਾਰ ਪਾਕਿਸਤਾਨ ਵੀ ਗਿਆ । ਕਾਂਗਰਸ ਦੇ ਖੂਨ ਵਿੱਚ ਹੀ ਪਾਕਿਸਤਾਨ-ਪੂਜਾ ਹੈ।”

LEAVE A REPLY

Please enter your comment!
Please enter your name here