ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੱਸ ਪੱਟੀ ਨੰਬਰ 1 ਦੇ ਜ਼ਰੂਰੀ ਰੱਖ-ਰਖਾਅ ਲਈ 132 ਕੇ.ਵੀ ਅਰਬਨ ਫੀਡਰ ਨੰ.1, ਅਰਬਨ ਫੀਡਰ ਨੰ.2, 11 ਕੇ.ਵੀ. ਪਾਈਲ ਫੀਡਰ, 11 ਕੇਵੀ ਲਮਲੇਹਾਡੀ ਫੀਡਰ ਅਤੇ 11 ਕੇਵੀ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ ਭਲਕੇ, 28 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮਜਾਰਾ ਗੰਗੂਵਾਲ ਬਾਸੋਵਾਲ ਬੀਕਾਪੁਰ ਲੋਅਰ ਬੀਕਾਪੁਰ ਅੱਪਰ ਸੂਰੇਵਾਲ ਅੱਪਰ ਗੰਭੀਰਪੁਰ ਅੱਪਰ ਸਹੇਲਾ ਘੋੜਾ, ਪੂਰੇ ਸ਼ਹਿਰ ਆਨੰਦਪੁਰ ਸਾਹਿਬ ਅਤੇ ਲੋਦੀਪੁਰ ਲਮਲੇਹੜੀ ਨਾਨੋਵਾਲ ਜੱਜ ਰਾਮਪੁਰ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਸਮੇਂ ਦੌਰਾਨ, ਸਾਰੇ ਖਪਤਕਾਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਜ਼ਰੂਰੀ ਰੱਖ-ਰਖਾਅ ਲਈ ਬਿਜਲੀ ਬੋਰਡ ਨਾਲ ਸਹਿਯੋਗ ਕਰਨ ਅਤੇ ਜ਼ਰੂਰੀ ਕੰਮ ਹੋਣ ਕਰਕੇ ਵਿਕਲਪਕ ਪ੍ਰਬੰਧ ਕਰਨ। ਰੱਖ-ਰਖਾਅ ਦੌਰਾਨ, ਬਿਜਲੀ ਸਪਲਾਈ ਦਾ ਸਮਾਂ ਲੰਬਾ ਜਾਂ ਛੋਟਾ ਹੋ ਸਕਦਾ ਹੈ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਆਪਰੇਸ਼ਨ ਸਬ-ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਨੇ ਪ੍ਰੈਸ ਨੂੰ ਦਿੱਤੀ ਗਈ ਹੈ।