ਵਿਧਾਇਕ ਰਮਨ ਅਰੋੜਾ ਨੂੰ ਨਾਲ ਲੈ ਕੇ ਵਿਜੀਲੈਂਸ ਨੇ ਰਾਜੂ ਮਦਾਨ ਦੇ ਘਰ ਮਾਰਿਆ ਛਾਪਾ

0
22

ਜਲੰਧਰ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਸਬੰਧੀ ਵਿਜੀਲੈਂਸ ਜਾਂਚ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ, ਵਿਜੀਲੈਂਸ ਟੀਮ ਨੇ ਰਮਨ ਅਰੋੜਾ ਦੇ ਨਾਲ ਮਿਲ ਕੇ ਅੱਜ ਰਿਸ਼ਤੇਦਾਰ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ। ਪਤਾ ਲੱਗਾ ਹੈ ਕਿ 4-5 ਵਿਜੀਲੈਂਸ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਵੀ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰ ਰਾਜੂ ਮਦਾਨ ਦੇ ਦਫ਼ਤਰ ‘ਤੇ ਛਾਪਾ ਮਾਰਿਆ ਸੀ। ਭਾਵੇਂ ਰਾਜੂ ਮਦਾਨ ਨਹੀਂ ਮਿਲਿਆ, ਪਰ ਵਿਜੀਲੈਂਸ ਟੀਮ ਆਪਣੀ ਸਾਰੀ ਜਾਂਚ ਪੂਰੀ ਕਰਕੇ ਵਾਪਸ ਆ ਗਈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ ਸੀ, ਪਰ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਫਰਾਰ ਹੈ।

LEAVE A REPLY

Please enter your comment!
Please enter your name here