ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਦੇ ਨੇੜੇ ਇਕ ਤੋਂ ਬਾਅਦ ਇਕ ਧਮਾਕੇ ,ਲੋਕਾਂ ‘ਚ ਬਣਿਆ ਡਰ ਦਾ ਮਾਹੌਲ

0
18

ਮੇਂਢਰ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲ.ਓ.ਸੀ.) ਦੇ ਨੇੜੇ ਇਲਾਕੇ ਦੇ ਲੋਕ ਉਸ ਸਮੇਂ ਡਰ ਗਏ ਜਦੋਂ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਤੁਹਾਨੂੰ ਦੱਸ ਦੇਈਏ ਕਿ ਜੰਗਲ ਦੀ ਅੱਗ ਕਾਰਨ ਅੱਜ ਕਈ ਬਾਰੂਦੀ ਸੁਰੰਗਾਂ ਫਟ ਗਈਆਂ, ਜਿਸ ਤੋਂ ਬਾਅਦ ਕਈ ਜ਼ੋਰਦਾਰ ਧਮਾਕੇ ਹੋਏ।

ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ ਦੇ ਨੇੜੇ ਜੰਗਲ ਦੀ ਅੱਗ ਲੱਗੀ ਅਤੇ ਕ੍ਰਿਸ਼ਨਾ ਵੈਲੀ ਸੈਕਟਰ ਦੇ ਪਹਾੜੀ ਖੇਤਰ ਦੇ ਇਕ ਵੱਡੇ ਹਿੱਸੇ ਵਿੱਚ ਫੈਲ ਗਈ।

ਉਨ੍ਹਾਂ ਦੱਸਿਆ ਕਿ ਜੰਗਲ ਦੀ ਅੱਗ ਕਾਰਨ ਇਲਾਕੇ ਵਿੱਚ ਕਈ ਬਾਰੂਦੀ ਸੁਰੰਗਾਂ ਫਟ ਗਈਆਂ, ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਫੌਜ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਸਥਾਨਕ ਲੋਕਾਂ ਦੇ ਨਾਲ-ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

LEAVE A REPLY

Please enter your comment!
Please enter your name here