ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ‘ਪਲੇਅਰ ਆਫ ਦਿ ਮੈਚ’ ਪੁਰਸਕਾਰ ਜਿੱਤਣ ਵਾਲੇ ਖਿਡਾਰੀ ਬਣੇ ਰੋਹਿਤ ਸ਼ਰਮਾ

0
44

Sports News : ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬੀਤੇ ਦਿਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਮਹਾਨ ਖਿਡਾਰੀ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਸਭ ਤੋਂ ਵੱਧ ‘ਪਲੇਅਰ ਆਫ ਦਿ ਮੈਚ’ (POTM) ਪੁਰਸਕਾਰ ਜਿੱਤਣ ਵਾਲੇ ਖਿਡਾਰੀ ਬਣ ਗਏ। ਰੋਹਿਤ ਨੇ ਇਹ ਉਪਲੱਬਧੀ ਇਸ ਲੀਗ ਦੇ ਚੱਲ ਰਹੇ 18ਵੇਂ ਐਡੀਸ਼ਨ ਦੇ 38ਵੇਂ ਮੈਚ ਦੌਰਾਨ ਹਾਸਲ ਕੀਤੀ, ਜਿੱਥੇ ਉਸ ਨੇ 45 ਗੇਂਦਾਂ ‘ਤੇ 168.89 ਦੇ ਜ਼ਬਰਦਸਤ ਸਟ੍ਰਾਈਕ ਰੇਟ ਨਾਲ 76 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ‘ਚ 6 ਛੱਕੇ ਅਤੇ 4 ਚੌਕੇ ਸ਼ਾਮਲ ਸਨ।

ਪੰਜ ਵਾਰ ਦੇ ਚੈਂਪੀਅਨ ਵਿਰੁੱਧ ਇਹ ਅਸਧਾਰਨ ਪਾਰੀ ਖੇਡਣ ਤੋਂ ਬਾਅਦ, ਸੱਜੇ ਹੱਥ ਦੇ ਬੱਲੇਬਾਜ਼ ਨੇ ਆਪਣੇ 20 ਵੇਂ ਆਈ.ਪੀ.ਐਲ ਮੈਚ ਵਿੱਚ ਆਪਣਾ 264ਵਾਂ ਪਲੇਅਰ ਆਫ ਦਿ ਮੈਚ ਪੁਰਸਕਾਰ ਜਿੱਤਿਆ। ਦੂਜੇ ਪਾਸੇ ਕੋਹਲੀ ਨੇ ਹੁਣ ਤੱਕ ਆਪਣੇ 19 ਮੈਚਾਂ ਵਿੱਚ 260 ਪੀ.ਟੀ.ਓ.ਐਮ ਪੁਰਸਕਾਰ ਜਿੱਤੇ ਹਨ। ਚੇਨਈ ਸੁਪਰ ਕਿੰਗਜ਼ (CSK) ਦੇ ਕਾਰਜਕਾਰੀ ਕਪਤਾਨ ਐਮ.ਐਸ ਧੋਨੀ ਅਤੇ ਸਾਬਕਾ ਆਈ.ਪੀ.ਐਲ ਜੇਤੂ ਡੇਵਿਡ ਵਾਰਨਰ ਦੋ ਹੋਰ ਖਿਡਾਰੀ ਹਨ ਜਿਨ੍ਹਾਂ ਨੇ 18-18 ਵਾਰ ਇਹ ਪੁਰਸਕਾਰ ਜਿੱਤ ਕੇ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸੂਚੀ ਵਿੱਚ ਚੋਟੀ ਦੇ ਦੋ ਖਿਡਾਰੀ ਆਰ.ਸੀ.ਬੀ ਦੇ ਸਾਬਕਾ ਖਿਡਾਰੀ ਏ.ਬੀ ਡਿ ਵਿਲੀਅਰਜ਼ (25) ਅਤੇ ਕ੍ਰਿਸ ਗੇਲ (22) ਹਨ।

ਰੋਹਿਤ ਸ਼ਰਮਾ 76 ਦੌੜਾਂ ਬਣਾਉਂਦੇ ਹੀ ਆਈ.ਪੀ.ਐਲ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਅਤੇ ਸ਼ਿਖਰ ਧਵਨ ਨੂੰ ਪਿੱਛੇ ਛੱਡ ਦਿੱਤਾ। ਉਨ੍ਹਾਂ ਨੇ ਹੁਣ 6,786 ਦੌੜਾਂ ਬਣਾਈਆਂ ਹਨ। ਰੋਹਿਤ ਨੇ ਇਸ ਸੀਜ਼ਨ ‘ਚ 7 ਪਾਰੀਆਂ ‘ਚ 26.33 ਦੀ ਔਸਤ ਨਾਲ 154.90 ਦੇ ਸਟ੍ਰਾਈਕ ਰੇਟ ਨਾਲ 158 ਦੌੜਾਂ ਬਣਾਈਆਂ ਹਨ। ਆਪਣੇ ਕਰੀਅਰ ਵਿੱਚ ਡੈਕਨ ਚਾਰਜਰਜ਼ ਅਤੇ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕਰਨ ਵਾਲੇ ਰੋਹਿਤ ਨੇ 29.63 ਦੀ ਔਸਤ ਨਾਲ 264 ਆਈ.ਪੀ.ਐਲ ਮੈਚ ਅਤੇ 259 ਪਾਰੀਆਂ ਖੇਡੀਆਂ ਹਨ। ਉਨ੍ਹਾਂ ਨੇ ਸ਼ਿਖਰ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 222 ਆਈ.ਪੀ.ਐਲ ਮੈਚਾਂ ਵਿੱਚ 35.25 ਦੀ ਔਸਤ, 127 ਤੋਂ ਵੱਧ ਦੇ ਸਟ੍ਰਾਈਕ ਰੇਟ, ਦੋ ਸੈਂਕੜੇ ਅਤੇ 51 ਅਰਧ ਸੈਂਕੜੇ ਅਤੇ 106* ਦੇ ਸਰਬੋਤਮ ਸਕੋਰ ਨਾਲ 6,769 ਦੌੜਾਂ ਬਣਾਈਆਂ ਸਨ।

LEAVE A REPLY

Please enter your comment!
Please enter your name here