ਮਨੋਹਰਪੁਰ-ਦੌਸਾ ਰਾਸ਼ਟਰੀ ਰਾਜਮਾਰਗ ‘ਤੇ ਵਾਪਰੇ ਸੜਕ ਹਾਦਸੇ ‘ਚ ਪੰਜ ਲੋਕਾਂ ਦੀ ਹੋਈ ਮੌਤ

0
26

ਰਾਜਸਥਾਨ : ਅੱਜ ਸਵੇਰੇ ਜਮਵਾਰਾਮਗੜ੍ਹ ਇਲਾਕੇ ਵਿੱਚ ਮਨੋਹਰਪੁਰ-ਦੌਸਾ ਰਾਸ਼ਟਰੀ ਰਾਜਮਾਰਗ ‘ਤੇ ਇਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਨੇਕਾਵਾਲਾ ਟੋਲ ਪਲਾਜ਼ਾ ਨੇੜੇ ਉਸ ਸਮੇਂ ਵਾਪਰੀ ਜਦੋਂ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਇਕੋ ਪਰਿਵਾਰ ਦੇ ਕਾਰ ਦੀ ਟਰੇਲਰ ਨਾਲ ਜ਼ਬਰਦਸਤ ਟੱਕਰ ਹੋ ਗਈ ।

ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਕਾਰ ਵਿਚ ਸਵਾਰ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ‘ਚ ਇਕ ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ। ਸਾਰੇ ਮ੍ਰਿਤਕ ਇਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਜਿਸ ਵਾਹਨ ‘ਚ ਇਹ ਲੋਕ ਜਾ ਰਹੇ ਸਨ, ਉਸ ‘ਤੇ ਉੱਤਰ ਪ੍ਰਦੇਸ਼ ਦੀ ਨੰਬਰ ਪਲੇਟ ਲੱਗੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਕੋ ਪਰਿਵਾਰ ਦੇ ਲੋਕ ਕਾਰ ਵਿੱਚ ਖਾਟੂ ਸ਼ਿਆਮ ਮੰਦਰ ਜਾਣ ਜਾ ਰਹੇ ਸਨ। ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇ ‘ਤੇ ਇਕ ਟ੍ਰੇਲਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਚੀਕ-ਪੁਕਾਰ ਮਚ ਗਈ।

ਕਾਰ ਦੇ ਉਡੇ ਪਰਖੱਚੇ
ਇਸ ਹਾਦਸੇ ਤੋਂ ਬਾਅਦ ਕਾਰ ਅਤੇ ਟ੍ਰੇਲਰ ‘ਚ ਫਸੇ ਲੋਕਾਂ ਨੂੰ ਕਾਫੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਸੜਕ ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਕਾਰ ਅਤੇ ਟ੍ਰੇਲਰ ਵਿਚਾਲੇ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ।

LEAVE A REPLY

Please enter your comment!
Please enter your name here