18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ ‘ਚ ਅਦਾਲਤ ਨੇ ਦੋਸ਼ਿਆਂ ਨੂੰ ਸੁਣਾਈ 5 ਸਾਲ ਦੀ ਸਜ਼ਾ, 2 ਲੱਖ ਦਾ ਲਗਾਇਆ ਜੁਰਮਾਨਾ

0
18

ਪੰਜਾਬ : ਪੰਜਾਬ ਵਿੱਚ ਵਾਪਰੇ 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ (Moga sex scandal case) ਦਾ ਫ਼ੈਸਲਾ ਅੱਜ ਮੋਹਾਲੀ ਦੀ ਸੀ.ਬੀ.ਆਈ ਵਿਸ਼ੇਸ਼ ਅਦਾਲਤ ਵੱਲੋਂ ਸੁਣਾਇਆ ਗਿਆ। ਇਸ ਮਾਮਲੇ ਵਿੱਚ ਚਾਰ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।

ਸਾਬਕਾ ਐਸ.ਐਸ.ਪੀ ਦਵਿੰਦਰ ਸਿੰਘ ਗਰਚਾ ਅਤੇ ਐਸ.ਪੀ ਪਰਮਿੰਦਰ ਸਿੰਘ ਸੰਧੂ, ਥਾਣੇਦਾਰ ਅਮਰੀਕ ਸਿੰਘ ਅਤੇ ਰਮਨ ਕੁਮਾਰ ਨੂੰ ਹੋਈ 5-5 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਥਾਣੇਦਾਰ ਰਮਨ ਕੁਮਾਰ ਨੂੰ ਐਕਸਟੋਰਸ਼ਨ ਐਕਟ ਦੀ ਧਾਰਾਵਾਂ ਦੇ ਤਹਿਤ ਤਿੰਨ ਸਾਲ ਦੀ ਹੋਰ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਸੁਣਾਇਆ ਗਿਆ।

LEAVE A REPLY

Please enter your comment!
Please enter your name here