ਮੋਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀਆਂ ਲਈ 30 ਅਪ੍ਰੈਲ ਤੱਕ ਆਪਣੇ ਕਾਰਡ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਈ.ਕੇਵਾਈ.ਸੀ (eKYC) ਰਜਿਸਟਰ ਕਰਵਾਉਣਾ ਲਾਜ਼ਮੀ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ: ਨਵਰੀਤ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਕੇ 30 ਅਪ੍ਰੈਲ ਤੱਕ ਈ.ਕੇਵਾਈ.ਸੀ ਨੂੰ ਯਕੀਨੀ ਬਣਾਉਣ। ਇਸ ਤੋਂ ਪਹਿਲਾਂ ਇਸ ਦੀ ਆਖਰੀ ਤਰੀਕ 31 ਮਾਰਚ ਸੀ। ਉਨ੍ਹਾਂ ਕਿਹਾ ਕਿ ਈ.ਕੇਵਾਈ.ਸੀ ਦੀ ਅਣਹੋਂਦ ਵਿੱਚ ਅਗਲੀ ਕਣਕ ਦੀ ਵੰਡ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਨਹੀਂ ਲੈ ਸਕਣਗੇ। ਇਸ ਦੇ ਲਈ, ਤੁਰੰਤ ਈ.ਕੇਵਾਈ.ਸੀ ਕਰਵਾਓ ਅਤੇ ਆਪਣਾ ਮੁਨਾਫਾ ਯਕੀਨੀ ਬਣਾਓ।