ਨਵੀਂ ਦਿੱਲੀ : ਭਾਰਤੀ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਕੈਲੀਫੋਰਨੀਆ ’ਚ ਟੇਨ ਟਰੈਕ ਫੈਸਟੀਵਲ ’ਚ 10,000 ਮੀਟਰ ਦੌੜ 27:00.22 ਦੇ ਸਮੇਂ ਨਾਲ ਪੂਰਾ ਕਰ ਕੇ ਅਪਣਾ ਹੀ ਕੌਮੀ ਰੀਕਾਰਡ ਤੋੜ ਕੇ ਛੇਵਾਂ ਸਥਾਨ ਹਾਸਲ ਕੀਤਾ।
ਹਾਲਾਂਕਿ ਉਹ 27 ਮਿੰਟ ਦੀ ਰੁਕਾਵਟ ਨੂੰ ਤੋੜਨ ਦੇ ਟੀਚੇ ਤੋਂ ਥੋੜ੍ਹਾ ਪਿੱਛੇ ਰਹਿ ਗਿਆ। ਹਾਂਗਝੂ ਏਸ਼ੀਆਈ ਖੇਡਾਂ ਅਤੇ 2023 ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਗੁਲਵੀਰ ਸਿੰਘ ਨੇ ਹੁਣ ਤਕ ਰੀਕਾਰਡ ’ਚ ਤਿੰਨ ਵਾਰ ਸੁਧਾਰ ਕੀਤਾ ਹੈ। ਕਾਰਤਿਕ ਕੁਮਾਰ ਅਤੇ ਸੀਮਾ ਸਮੇਤ ਹੋਰ ਭਾਰਤੀ ਐਥਲੀਟਾਂ ਨੇ ਵੀ ਕੋਲੋਰਾਡੋ ਸਪਰਿੰਗਜ਼ ਵਿਚ ਕੋਚ ਸਕਾਟ ਸਿਮਨਸ ਦੀ ਅਗਵਾਈ ਵਿਚ ਭਾਰਤ ਦੀ ਹੋਣਹਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ।