ਐਲੋਨ ਮਸਕ ਦਾ ਗੇਮ-ਚੇਂਜਰ ਸੌਦਾ : xAIਨੇ X ਨੂੰ $33 ਬਿਲੀਅਨ ‘ਚ ਖਰੀਦਿਆ

0
52

ਗੈਜੇਟ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਯਾਨੀ ਐਕਸ.ਏ.ਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ 33 ਅਰਬ ਡਾਲਰ ਦੇ ਆਲ-ਸਟਾਕ ਸੌਦੇ ‘ਚ ਖਰੀਦਿਆ ਹੈ। ਇਸ ਸੌਦੇ ਦੇ ਤਹਿਤ ਐਕਸ.ਏ.ਆਈ ਦਾ ਮੁੱਲ 80 ਅਰਬ ਡਾਲਰ ਅਤੇ ਐਕਸ ਦਾ ਮੁੱਲ 33 ਅਰਬ ਡਾਲਰ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਸਕ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਏ.ਆਈ ਅਤੇ ਐਕਸ ਦੇ ਵੱਡੇ ਯੂਜ਼ਰ ਬੇਸ ਦੀ ਐਡਵਾਂਸਡ ਸਮਰੱਥਾ ਨੂੰ ਇਕੱਠੇ ਕਰਕੇ ਇਸ ‘ਚ ਹੋਰ ਸੁਧਾਰ ਹੋਵੇਗਾ। ਦੱਸ ਦੇਈਏ ਕਿ ਐਕਸ ਦੇ ਇਸ ਸਮੇਂ 600 ਮਿਲੀਅਨ ਤੋਂ ਵੱਧ ਐਕਟਿਵ ਯੂਜ਼ਰਸ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਸਕ ਨੇ 2022 ‘ਚ ਟਵਿੱਟਰ ਨੂੰ 44 ਅਰਬ ਡਾਲਰ ‘ਚ ਖਰੀਦਿਆ ਸੀ। ਪਿਛਲੇ ਦੋ ਸਾਲਾਂ ਵਿੱਚ, ਉਨ੍ਹਾਂ ਨੇ ਇਸ ਨੂੰ ਸਭ ਤੋਂ ਵਧੀਆ ਕੰਪਨੀਆਂ ਵਿੱਚੋਂ ਇੱਕ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਇਹ ਭਵਿੱਖ ਵਿੱਚ ਵੱਡੇ ਪੱਧਰ ‘ਤੇ ਵਿਕਾਸ ਲਈ ਤਿਆਰ ਹੋ ਗਈ ਹੈ। ਹਾਲਾਂਕਿ, X ਦੀ ਵਿੱਤੀ ਸਥਿਤੀ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ ਹੈ। ਫਿਡੇਲਿਟੀ ਮੁਤਾਬਕ ਦਸੰਬਰ ‘ਚ ਐਕਸ ਦੀ ਕੀਮਤ ਡਿੱਗ ਕੇ 12 ਅਰਬ ਡਾਲਰ ਰਹਿ ਗਈ ਸੀ।

ਨਿਵੇਸ਼ਕਾਂ ਤੋਂ 6 ਬਿਲੀਅਨ ਡਾਲਰ ਕੀਤੇ ਇਕੱਠੇ

ਦੂਜੇ ਪਾਸੇ, ਮਸਕ ਦਾ ਏ.ਆਈ ਸਟਾਰਟਅੱਪ ਐਕਸ.ਏ.ਆਈ, ਮਾਰਚ 2023 ਵਿੱਚ ਲਾਂਚ ਹੋਣ ਤੋਂ ਬਾਅਦ ਤੇਜ਼ੀ ਨਾਲ ਵਧਿਆ ਹੈ। ਦਸੰਬਰ 2024 ‘ਚ ਕੰਪਨੀ ਨੇ ਨਿਵੇਸ਼ਕਾਂ ਤੋਂ 6 ਅਰਬ ਡਾਲਰ ਇਕੱਠੇ ਕੀਤੇ, ਜਿਸ ਨਾਲ ਇਸ ਦਾ ਮੁੱਲ 35 ਤੋਂ 40 ਅਰਬ ਡਾਲਰ ਹੋ ਗਿਆ, ਜੋ ਮਈ 2024 ‘ਚ 24 ਅਰਬ ਡਾਲਰ ਸੀ।

ਦਰਅਸਲ, ਮਸਕ ਦਾ ਕਹਿਣਾ ਹੈ ਕਿ ਅਸੀਂ ਡਾਟਾ, ਮਾਡਲ, ਕੰਪਿਊਟਿੰਗ, ਡਿਸਟ੍ਰੀਬਿਊਸ਼ਨ ਅਤੇ ਟੈਲੈਂਟ ਨੂੰ ਇਕਜੁੱਟ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕ ਰਹੇ ਹਾਂ। ਉਹ ਕਹਿੰਦਾ ਹੈ ਕਿ ਐਕਸ ਅਤੇ ਐਕਸ.ਏ.ਆਈ ਦਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ ਹੈ, ਜਿਸ ਨਾਲ ਇੱਕ ਸਮਾਰਟ ਅਤੇ ਪ੍ਰਭਾਵਸ਼ਾਲੀ ਅਨੁਭਵ ਹੋਵੇਗਾ। ਮਸਕ ਨੇ ਇਸ ਪ੍ਰਾਪਤੀ ਨੂੰ ਸਿਰਫ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਨੇ ਦੋਵਾਂ ਕੰਪਨੀਆਂ ਦੇ ਕਰਮਚਾਰੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਐਕਸ ਦੀ ਸੀ.ਈ.ਓ ਲਿੰਡਾ  ਯਾਕਾਰੀਨੋ ਨੇ ਇਸ ਸੌਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਵਿੱਖ ਪਹਿਲਾਂ ਨਾਲੋਂ ਜ਼ਿਆਦਾ ਉੱਜਵਲ ਹੈ।

LEAVE A REPLY

Please enter your comment!
Please enter your name here