ਅੰਮ੍ਰਿਤਸਰ ‘ਚ ਹੋਏ ਧਮਾਕੇ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

0
24

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਹੋਏ ਧਮਾਕੇ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ੇਰਆਮ ਸਰਹੱਦੋਂ ਪਾਰ ਡਰੋਨ ਵਲੋਂ ਆਉਂਦੇ ਹਨ, ਪਰ ਪੰਜਾਬ ਵਿਚ ਜਦੋਂ ਤੋਂ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਸ਼ੁਰੂ ਹੋਈ ਉਦੋਂ ਤੋਂ ਡਰੋਨ ਦੀ ਸਪਲਾਈ ਘੱਟ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਸਾਨੂੰ ਭਸ਼ਢ ਨੇ ਰਿਪੋਰਟ ਦਿੱਤੀ ਕਿ ਡ੍ਰੋਨ ਰਾਹੀਂ ਤਸਕਰੀ 70% ਘਟੀ ਹੈ। ਕਿਉਂਕਿ ਹੁਣ ਡਰੋਨ ਰਸੀਵ ਕਰਨ ਵਾਲੇ ਨਹੀਂ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਰ ਅਕਸਰ ਪੰਗੇ ਲੈਂਦਾ ਰਹਿੰਦਾ ਹੈ। ਸਰਹੱਦੋਂ ਪਾਰ ਡਰੋਨ ਆਉਂਦੇ ਰਹਿੰਦੇ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਭਾਈਚਾਰਕ ਸਾਂਝ ਬਣਾਈ ਰੱਖਾਂਗੇ।

LEAVE A REPLY

Please enter your comment!
Please enter your name here