ਮਹਿਮੂਦ ਖਲੀਲ ਦੀ ਰਿਹਾਈ ਲਈ ਟਰੰਪ ਟਾਵਰ ‘ਚ ਪ੍ਰਦਰਸ਼ਨਕਾਰੀਆਂ ਨੇ ਮਚਾਇਆ ਹੜ੍ਹ, 100 ਗ੍ਰਿਫ਼ਤਾਰ

0
52

ਨਿਊਯਾਰਕ : ਮਹਿਮੂਦ ਖਲੀਲ ਦੀ ਹਿਰਾਸਤ ਦੇ ਵਿਰੋਧ ਵਿੱਚ ਅੱਜ ਨਿਊਯਾਰਕ ਦੇ ਟਰੰਪ ਟਾਵਰ ਵਿੱਚ ਯਹੂਦੀ ICE-ਵਿਰੋਧੀ ਅਤੇ ਹਮਾਸ-ਪੱਖੀ ਪ੍ਰਦਰਸ਼ਨਕਾਰੀਆਂ ਨੇ ਹੜ੍ਹ ਮਚਾ ਦਿੱਤਾ। ਇਸ ਦੌਰਾਨ, ਲਗਭਗ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਮੂਦ ਖਲੀਲ, ਜੋ ਗ੍ਰੀਨ ਕਾਰਡ ਧਾਰਕ ਹੈ, ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਫਲਸਤੀਨ-ਪੱਖੀ ਪ੍ਰਦਰਸ਼ਨਾਂ ‘ਚ ਵਧ-ਚੜ੍ਹ ਕੇ ਭਾਗ ਲਿਆ। ਟਰੰਪ ਪ੍ਰਸ਼ਾਸਨ ਵੱਲੋਂ ਦਾਇਰ ਕੀਤੇ ਦਸਤਾਵੇਜ਼ ਵਿੱਚ ਉਸਨੂੰ ਸੰਯੁਕਤ ਰਾਜ ਤੋਂ ਬਾਹਰ ਕੱਢਣ ਦੀ ਗੱਲ ਕਹੀ ਗਈ।

ਇਸ ਵਿਰੋਧ ਦੌਰਾਨ, ਹਾਲੀਵੁੱਡ ਅਦਾਕਾਰਾ ਡੇਬਰਾ ਵਿੰਗਰ ਵੀ ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਹੋਈ। ਉਹ ICE ਦੀ ਨੀਤੀ ਦਾ ਵਿਰੋਧ ਕਰ ਰਹੀ ਸੀ। ਟਰੰਪ ਟਾਵਰ ‘ਚ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਦੀ ਆਮਦ ਕਾਰਨ ਸੁਰੱਖਿਆ ਵਧਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਗਭਗ 100 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

LEAVE A REPLY

Please enter your comment!
Please enter your name here