ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਲੱਗੀ ਸੱਟ

0
18

Sports News : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੀਤੇ ਦਿਨ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗ ਗਈ। ਦੱਸ ਦਈਏ ਕਿ 9 ਮਾਰਚ ਐਤਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਫਾਈਨਲ ਮੈਚ ਹੋਣ ਵਾਲਾ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਹੈ।

ਜਾਣਕਾਰੀ ਮੁਤਾਬਕ ਨੈੱਟ ਵਿੱਚ ਤੇਜ਼ ਗੇਂਦਬਾਜ਼ ਨਾਲ ਖੇਡਦਿਆਂ ਹੋਇਆਂ ਕੋਹਲੀ ਦੇ ਗੋਡੇ ਦੇ ਨੇੜੇ ਸੱਟ ਲੱਗੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰੈਕਟਿਸ ਛੱਡਣੀ ਪਈ। ਭਾਰਤੀ ਫਿਜ਼ੀਓ ਸਟਾਫ ਨੇ ਉਨ੍ਹਾਂ ਦੇ ਗੋਡੇ ‘ਤੇ ਸਪਰੇਅ ਲਾਇਆ ਅਤੇ ਪੱਟੀ ਬੰਨ੍ਹ ਦਿੱਤੀ। ਥੋੜ੍ਹਾ ਜਿਹਾ ਦਰਦ ਹੋਣ ਦੇ ਬਾਵਜੂਦ ਕੋਹਲੀ ਮੈਦਾਨ ‘ਚ ਹੀ ਰਹੇ ਅਤੇ ਬਾਅਦ ਦੀ ਪ੍ਰੈਕਟਿਸ ਦੌਰਾਨ ਆਪਣੇ ਸਾਥੀਆਂ ਅਤੇ ਸਹਾਇਕ ਸਟਾਫ ਨੂੰ ਆਪਣੀ ਹਾਲਤ ਬਾਰੇ ਦੱਸਿਆ ਕਿ ਉਹ ਠੀਕ ਹਨ। ਭਾਰਤੀ ਕੋਚਿੰਗ ਸਟਾਫ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਜ਼ਿਆਦਾ ਸੱਟ ਨਹੀਂ ਲੱਗੀ ਹੈ ਅਤੇ ਕੋਹਲੀ ਫਾਈਨਲ ਖੇਡਣ ਤੱਕ ਠੀਕ ਹੋ ਜਾਣਗੇ।

LEAVE A REPLY

Please enter your comment!
Please enter your name here