ਗੂਗਲ ਪੇਅ ਜਾਂ ਫੋਨਪੇ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਪੜ੍ਹੋ ਇਹ ਖ਼ਬਰ

0
55

ਗੈਜੇਟ ਡੈਸਕ : ਗੂਗਲ ਪੇਅ (Gpay) ਜਾਂ ਫੋਨਪੇ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਚੰਗੀ ਖ਼ਬਰ ਹੈ। ਦਰਅਸਲ, 1 ਅਪ੍ਰੈਲ 2025 ਤੋਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ) ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਯੂ.ਪੀ.ਆਈ ਉਪਭੋਗਤਾਵਾਂ ‘ਤੇ ਪਵੇਗਾ। ਜੀ ਹਾਂ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ) ਦੇ ਨਵੇਂ ਨਿਯਮ 1 ਅਪ੍ਰੈਲ 2025 ਤੋਂ ਲਾਗੂ ਹੋਣ ਜਾ ਰਹੇ ਹਨ।

ਯੂ.ਪੀ.ਆਈ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ, ਐਨ.ਪੀ.ਸੀ.ਆਈ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਅਪ੍ਰੈਲ, 2025 ਤੋਂ ਕਿਸੇ ਹੋਰ ਨੂੰ ਜਾਰੀ ਕੀਤੇ ਗਏ ਮੋਬਾਈਲ ਨੰਬਰਾਂ ਨੂੰ ਹਟਾ ਦੇਣ ਤਾਂ ਜੋ ਗਲਤ ਲੈਣ-ਦੇਣ ਨੂੰ ਰੋਕਿਆ ਜਾ ਸਕੇ। ਗਲਤ ਯੂ.ਪੀ.ਆਈ ਲੈਣ-ਦੇਣ ਨੂੰ ਰੋਕਣ ਲਈ, ਐਨ.ਪੀ.ਸੀ.ਆਈ ਨੇ ਬੈਂਕਾਂ ਅਤੇ ਯੂ.ਪੀ.ਆਈ ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਆਪਣੇ ਸਿਸਟਮ ਨੂੰ ਨਿਯਮਤ ਤੌਰ ‘ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਫ਼ੈਸਲਾ 16 ਜੁਲਾਈ 2024 ਨੂੰ ਹੋਈ ਐਨ.ਪੀ.ਸੀ.ਆਈ ਦੀ ਮੀਟਿੰਗ ਵਿੱਚ ਲਿਆ ਗਿਆ ਸੀ, ਜੋ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ। ਗਲਤ ਜਾਂ ਅਸਫਲ ਯੂ.ਪੀ.ਆਈ ਲੈਣ-ਦੇਣ ਨੂੰ ਰੋਕਣ ਲਈ ਬੈਂਕਾਂ ਅਤੇ ਯੂ.ਪੀ.ਆਈ ਸੇਵਾ ਪ੍ਰਦਾਤਾਵਾਂ ਨੂੰ ਹਰ ਹਫਤੇ ਮੋਬਾਈਲ ਨੰਬਰਾਂ ਦੀ ਅਪਡੇਟ ਕੀਤੀ ਸੂਚੀ ਤਿਆਰ ਕਰਨੀ ਪਵੇਗੀ।

LEAVE A REPLY

Please enter your comment!
Please enter your name here