ਭਾਰਤ ਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਤੋਂ ਪਹਿਲਾਂ ਬੁਮਰਾਹ ਨੂੰ ICC ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ

0
5

Sports News : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੱਜ ਇੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਾਲ 2024 ਲਈ ਆਈ.ਸੀ.ਸੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਪੁਰਸ਼ ਕ੍ਰਿਕਟਰ ਆਫ ਦਿ ਈਅਰ ਅਤੇ ਪੁਰਸ਼ ਟੈਸਟ ਕ੍ਰਿਕਟਰ ਆਫ ਦਿ ਈਅਰ ਪੁਰਸਕਾਰ ਸ਼ਾਮਲ ਹਨ। ਬੁਮਰਾਹ ਪਿੱਠ ਦੀ ਸੱਟ ਕਾਰਨ ਚੈਂਪੀਅਨਜ਼ ਟਰਾਫੀ ‘ਚ ਨਹੀਂ ਖੇਡ ਰਹੇ ਹਨ। ਇਨ੍ਹਾਂ ਦੋਵਾਂ ਪੁਰਸਕਾਰਾਂ ਤੋਂ ਇਲਾਵਾ ਬੁਮਰਾਹ ਨੂੰ 2024 ਲਈ ਪੁਰਸ਼ ਟੈਸਟ ਅਤੇ ਟੀ-20 ਕੌਮਾਂਤਰੀ ਟੀਮਾਂ ‘ਚ ਜਗ੍ਹਾ ਬਣਾਉਣ ਲਈ ‘ਟੀਮ ਕੈਪ’ ਵੀ ਦਿੱਤੀ ਗਈ।

ਆਈ.ਸੀ.ਸੀ ਨੇ ‘ਐਕਸ’ ‘ਤੇ ਲਿ ਖਿਆ, “ਜਸਪ੍ਰੀਤ ਬੁਮਰਾਹ ਨੂੰ ਸ਼ਾਨਦਾਰ 2024 ਲਈ ਆਈ.ਸੀ.ਸੀ ਪੁਰਸਕਾਰ ਅਤੇ ਸਾਲ ਦੀ ਟੀਮ ਕੈਪ ਮਿਲੀ ਹੈ। ਬੁਮਰਾਹ ਨੇ ਪਾਕਿਸਤਾਨ ਵਿਰੁੱਧ ਮੈਚ ਤੋਂ ਪਹਿਲਾਂ ਅੱਜ ਅਭਿਆਸ ਦੌਰਾਨ ਆਪਣੇ ਭਾਰਤੀ ਸਾਥੀਆਂ ਨਾਲ ਵੀ ਮੁਲਾਕਾਤ ਕੀਤੀ। ਪਿਛਲਾ ਟੈਸਟ ਸੀਜ਼ਨ ਬੁਮਰਾਹ ਲਈ ਸ਼ਾਨਦਾਰ ਰਿਹਾ ਸੀ। ਉਨ੍ਹਾਂ ਨੇ 13 ਮੈਚਾਂ ਵਿੱਚ 71 ਵਿਕਟਾਂ ਲਈਆਂ। 2024 ਵਿਚ ਦੂਜੀ ਸਭ ਤੋਂ ਵਧੀਆ ਕੋਸ਼ਿਸ਼ ਇੰਗਲੈਂਡ ਦੇ ਗਸ ਐਟਕਿਨਸਨ ਨੇ ਕੀਤੀ ਸੀ। ਜਿਸ ਨੇ 11 ਮੈਚਾਂ ਵਿੱਚ 52 ਵਿਕਟਾਂ ਲਈਆਂ।

LEAVE A REPLY

Please enter your comment!
Please enter your name here