23 ਫਰਵਰੀ ਨੂੰ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

0
14

Sports News : ICC ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਵੇਗੀ। ਭਾਰਤ ਦਾ ਪਹਿਲਾ ਮੈਚ ਬੰਗਲਾਦੇਸ਼ ਨਾਲ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ICC ਨੇ ਚੈਂਪੀਅਨਜ਼ ਟਰਾਫੀ ਦੀ ਲਾਈਵ ਸਟ੍ਰੀਮਿੰਗ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ICC ਨੇ ਇਹ ਵੀ ਦੱਸਿਆ ਕਿ ਟੂਰਨਾਮੈਂਟ ਦੇ ਸਾਰੇ ਮੈਚ ਟੀ.ਵੀ ‘ਤੇ ਲਾਈਵ ਕਿਵੇਂ ਦੇਖੇ ਜਾ ਸਕਦੇ ਹਨ। ਇਸ ਨੇ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਹੋਰ ਦੇਸ਼ਾਂ ਨਾਲ ਵੀ ਬ੍ਰਾਡਕਾਸਟ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਟੀਮ ਇੰਡੀਆ ਦੇ ਪ੍ਰਸ਼ੰਸਕ ijostar ਐਪ ‘ਤੇ ਚੈਂਪੀਅਨਜ਼ ਟਰਾਫੀ ਦੀ ਲਾਈਵ ਸਟ੍ਰੀਮਿੰਗ ਦੇਖ ਸਕਣਗੇ। ਟੂਰਨਾਮੈਂਟ ਦੇ ਸਾਰੇ ਮੈਚ ਇਸ ‘ਤੇ ਲਾਈਵ ਦਿਖਾਏ ਜਾਣਗੇ। ਜੇਕਰ ਭਾਰਤ ਦੇ ਪ੍ਰਸ਼ੰਸਕ ਇਹ ਮੈਚ ਟੀ.ਵੀ ‘ਤੇ ਦੇਖਣਾ ਚਾਹੁੰਦੇ ਹਨ, ਤਾਂ ਇਸ ਦਾ ਸਿੱਧਾ ਪ੍ਰਸਾਰਣ ਸਟਾਰ ਅਤੇ ਨੈੱਟਵਰਕ 18 ਚੈਨਲ ‘ਤੇ ਕੀਤਾ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ 20 ਫਰਵਰੀ ਤੋਂ ਬੰਗਲਾਦੇਸ਼ ਨਾਲ ਮੈਚ ਖੇਡੇਗੀ।

ICC ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਡਿਜੀਟਲ ਪਲੇਟਫਾਰਮ ‘ਤੇ ICC ਟੂਰਨਾਮੈਂਟ 16 ਫੀਡਾਂ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਵਿੱਚ ਕਈ ਭਾਰਤੀ ਭਾਸ਼ਾਵਾਂ ਸ਼ਾਮਲ ਹਨ। ਚੈਂਪੀਅਨਜ਼ ਟਰਾਫੀ ਦੀ ਲਾਈਵ ਕੁਮੈਂਟਰੀ ਨੌਂ ਵੱਖ-ਵੱਖ ਭਾਸ਼ਾਵਾਂ ਵਿੱਚ ਸੁਣੀ ਜਾ ਸਕਦੀ ਹੈ। ਇਸ ਵਿੱਚ ਅੰਗਰੇਜ਼ੀ, ਹਿੰਦੀ, ਮਰਾਠੀ, ਹਰਿਆਣਵੀ, ਬੰਗਾਲੀ, ਭੋਜਪੁਰੀ, ਤਾਮਿਲ, ਤੇਲਗੂ ਅਤੇ ਕੰਨੜ ਸ਼ਾਮਲ ਹਨ। ਚੈਂਪੀਅਨਜ਼ ਟਰਾਫੀ ਵਿੱਚ ਟੀਮ ਇੰਡੀਆ ਦੇ ਸਾਰੇ ਮੈਚ ਦੁਪਹਿਰ 2.30 ਵਜੇ ਸ਼ੁਰੂ ਹੋਣਗੇ।

ਚੈਂਪੀਅਨਜ਼ ਟਰਾਫੀ ਦੇ ਲਾਈਵ ਟੈਲੀਕਾਸਟ ਦੀ ਡਿਟੇਲ (ਟੀਵੀ ਅਤੇ ਡਿਜੀਟਲ) –

ਭਾਰਤ: ਝਿੋਸ਼ਟੳਰ ਅਤੇ ਨੈੱਟਵਰਕ 18 ਟੀਵੀ ਚੈਨਲਾਂ ‘ਤੇ ਹੋਵੇਗੀ ਲਾਈਵ ਸਟ੍ਰੀਮਿੰਗ
ਪਾਕਿਸਤਾਨ: ਪੀ.ਟੀ.ਵੀ ਅਤੇ ਟੈਨ ਸਪੋਰਟਸ, ਮਾਈਕੋ ਅਤੇ ਤਮਾਸ਼ਾ ਐਪ
ਯੂਏਈ: ਕ੍ਰਿਕਲਾਈਫ ਮੈਕਸ ਅਤੇ ਕ੍ਰਿਕਲਾਈਫ ਮੈਕਸ2, ਸਟਾਰਜ਼ਪਲੇ
ਯੂਕੇ: ਸਕਾਈ ਸਪੋਰਟਸ ਕ੍ਰਿਕਟ, ਸਕਾਈ ਸਪੋਰਟਸ ਮੇਨ ਈਵੈਂਟ, ਸਕਾਈ ਸਪੋਰਟਸ ਐਕਸ਼ਨ, ਸਕਾਈਗੋ, ਨਾਓ ਅਤੇ ਸਕਾਈ ਸਪੋਰਟਸ ਐਪ
ਅਮਰੀਕਾ ਅਤੇ ਕੈਨੇਡਾ: ਵਿਲੋ ਟੀਵੀ, ਕ੍ਰਿਕਬਜ਼ ਐਪ ਦੁਆਰਾ ਵਿਲੋ ‘ਤੇ ਸਟ੍ਰੀਮਿੰਗ
ਆਸਟ੍ਰੇਲੀਆ: ਪ੍ਰਾਈਮ ਵੀਡੀਓ
ਨਿਊਜ਼ੀਲੈਂਡ: ਸਕਾਈ ਸਪੋਰਟ NZ, ਨਾਓ ਅਤੇ ਸਕਾਈਗੋ ਐਪਸ
ਦੱਖਣੀ ਅਫਰੀਕਾ ਅਤੇ ਉਪ-ਸਹਾਰਾ ਖੇਤਰ: ਸੁਪਰਸਪੋਰਟ ਅਤੇ ਸੁਪਰਸਪੋਰਟ ਐਪ
ਅਫਗਾਨਿਸਤਾਨ: ਏ.ਟੀ.ਐਨ.
ਸ਼੍ਰੀਲੰਕਾ: ਮਹਾਰਾਜਾ ਟੀਵੀ (ਲੀਨੀਅਰ ‘ਤੇ ਟੀਵੀ1), ਸਿਰਸਾ

LEAVE A REPLY

Please enter your comment!
Please enter your name here