ਪ੍ਰਯਾਗਰਾਜ : ਪ੍ਰਯਾਗਰਾਜ ਮਹਾਕੁੰਭ (Prayagraj Mahakumbh) ਦੇ ਆਗਰਾ ਐਕਸਪ੍ਰੈਸਵੇਅ (Agra Expressway) ‘ਤੇ ਇਕ ਵੱਡਾ ਬੱਸ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਮਹਾਕੁੰਭ ਯਾਤਰੀਆਂ ਨਾਲ ਭਰੀ ਬੱਸ ‘ਚ ਅੱਗ ਲੱਗ ਗਈ। ਇਸ ਬੱਸ ‘ਚ ਕੁੱਲ 53 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 52 ਯਾਤਰੀਆਂ ਨੂੰ ਬਚਾ ਲਿਆ ਗਿਆ, ਜਦਕਿ ਇਕ ਯਾਤਰੀ ਜ਼ਿੰਦਾ ਸੜ ਗਿਆ।
ਜਾਣਕਾਰੀ ਮੁਤਾਬਕ ਫਿਰੋਜ਼ਾਬਾਦ ਦੇ ਮਟਸੇਨਾ ਇਲਾਕੇ ‘ਚ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਇਕ ਡਬਲ ਡੈਕਰ ਬੱਸ ਅਚਾਨਕ ਅੱਗ ਦੇ ਗੋਲੇ ‘ਚ ਬਦਲ ਗਈ। ਬੱਸ ‘ਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ ਪਰ ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ।
ਤੜਕੇ ਵਾਪਰਿਆ ਇਹ ਹਾਦਸਾ
ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 4 ਵਜੇ ਦੀ ਹੈ। ਯਾਤਰੀ ਮਹਾਕੁੰਭ ਤੋਂ ਇਸ਼ਨਾਨ ਕਰਨ ਤੋਂ ਬਾਅਦ ਰਾਜਸਥਾਨ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਬੱਸ ਨੂੰ ਅਚਾਨਕ ਅੱਗ ਲੱਗ ਗਈ। ਮ੍ਰਿਤਕ ਦੀ ਪਛਾਣ ਪਵਨ ਸ਼ਰਮਾ ਵਜੋਂ ਹੋਈ ਹੈ।