ਚੰਬਲ ਫਰਟੀਲਾਈਜ਼ਰ ਕੈਮੀਕਲ ਲਿਮਟਿਡ ਫੈਕਟਰੀ ‘ਚ ਗੈਸ ਲੀਕ ਨਾਲ 13 ਬੱਚੇ ਬੇਹੋਸ਼

0
23

ਕੋਟਾ : ਰਾਜਸਥਾਨ ਦੇ ਕੋਟਾ ਜ਼ਿਲ੍ਹੇ (Kota District) ‘ਚ ਚੰਬਲ ਫਰਟੀਲਾਈਜ਼ਰ ਕੈਮੀਕਲ ਲਿਮਟਿਡ ਫੈਕਟਰੀ (The Chambal Fertilizer Chemical Limited Factory) ‘ਚ ਅੱਜ ਗੈਸ ਲੀਕ (A Gas Leak) ਹੋ ਗਈ। ਇਸ ਘਟਨਾ ਵਿੱਚ 13 ਸਕੂਲੀ ਬੱਚੇ ਚਪੇਟ ਵਿੱਚ ਆ ਗਏ ਅਤੇ ਬੇਹੋਸ਼ ਹੋ ਕੇ ਡਿੱਗ ਗਏ । ਜ਼ਖਮੀ ਬੱਚਿਆਂ ਵਿੱਚੋਂ 7 ਨੂੰ ਕੋਟਾ ਦੇ  ਐਮ.ਬੀ.ਐਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਬਾਕੀਆਂ ਦਾ ਇਲਾਜ ਸੀ.ਐਫ.ਸੀ.ਐਲ. ਡਿਸਪੈਂਸਰੀ ਵਿਚ ਕੀਤਾ ਜਾ ਰਿਹਾ ਹੈ।

ਮੌਕੇ ‘ਤੇ ਪਹੁੰਚੇ ਅਧਿਕਾਰੀ
ਇਹ ਘਟਨਾ ਕੋਟਾ-ਬਾਰਨ ਹਾਈਵੇਅ ‘ਤੇ ਗੜ੍ਹੇਪਨ ਇਲਾਕੇ ‘ਚ ਵਾਪਰੀ, ਜਿੱਥੇ ਸੀ.ਐਫ.ਸੀ.ਐਲ. ਦੀ ਕੈਮੀਕਲ ਫੈਕਟਰੀ ਹੈ। ਅੱਜ ਦੁਪਹਿਰ ਨੂੰ ਅਚਾਨਕ ਗੈਸ ਲੀਕ ਹੋਣ ਕਾਰਨ ਬੱਚਿਆਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਫਿਲਹਾਲ ਗੈਸ ਲੀਕ ਹੋਣ ਦੇ ਕਾਰਨਾਂ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।

ਲੋਕਾਂ ਨੇ ਲਗਾਏ ਲਾਪਰਵਾਹੀ ਦੇ ਦੋਸ਼ 
ਗੈਸ ਲੀਕ ਹੋਣ ਦੀ ਖ਼ਬਰ ਫੈਲਦੇ ਹੀ ਇਲਾਕੇ ਦੇ ਲੋਕ ਉੱਥੇ ਪਹੁੰਚ ਗਏ ਅਤੇ ਕੰਪਨੀ ਅਧਿਕਾਰੀਆਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸਥਿਤੀ ‘ਚ ਕੁਝ ਤਣਾਅ ਪੈਦਾ ਹੋ ਗਿਆ ਪਰ ਹੁਣ ਸਥਿਤੀ ਕਾਬੂ ‘ਚ ਹੈ।

ਗੈਸ ਲੀਕ ਹੋਣ ਕਾਰਨ 13 ਬੱਚੇ ਬੇਹੋਸ਼
ਘਟਨਾ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਰਵਿੰਦਰ ਗੋਸਵਾਮੀ ਅਤੇ ਦਿਹਾਤੀ ਐਸ.ਪੀ ਸੁਜੀਤ ਸ਼ੰਕਰ ਵੀ ਮੌਕੇ ‘ਤੇ ਪਹੁੰਚੇ। ਐਸ.ਪੀ ਸੁਜੀਤ ਸ਼ੰਕਰ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ 13 ਬੱਚੇ ਬੇਹੋਸ਼ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here