Sports News : ਮਹਿਲਾ ਪ੍ਰੀਮੀਅਰ ਲੀਗ 2025 ਅੱਜ ਯਾਨੀ 14 ਫਰਵਰੀ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗੀ। ਇਸ ਵਾਰ ਟੂਰਨਾਮੈਂਟ ਦਾ ਤੀਜਾ ਸੀਜ਼ਨ ਖੇਡਿਆ ਜਾਵੇਗਾ। ਦੂਜੇ ਦੋ ਸੀਜ਼ਨਾਂ ਵਾਂਗ ਇਸ ਵਾਰ ਵੀ ਕੁੱਲ 5 ਟੀਮਾਂ ਇੱਕ ਦੂਜੇ ਦੇ ਵਿਰੁੱਧ ਮੈਦਾਨ ਵਿੱਚ ਹੋਣਗੀਆਂ। ਟੂਰਨਾਮੈਂਟ ਵਿੱਚ ਪਹਿਲਾਂ ਵਾਂਗ ਕੁੱਲ 22 ਮੈਚ ਖੇਡੇ ਜਾਣਗੇ, ਜਿਸ ਵਿੱਚ 20 ਲੀਗ ਮੈਚ, 1 ਐਲੀਮੀਨੇਟਰ ਅਤੇ 1 ਫਾਈਨਲ ਸ਼ਾਮਲ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਜਾਇੰਟਸ ਵਿਚਕਾਰ ਖੇਡਿਆ ਜਾਵੇਗਾ। ਤਾਂ ਆਓ ਜਾਣਦੇ ਹਾਂ ਇਸ ਮੈਚ ਨਾਲ ਜੁੜੀ ਪੂਰੀ ਜਾਣਕਾਰੀ।
ਪਿੱਚ ਰਿਪੋਰਟ
ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ RCB ਅਤੇ ਗੁਜਰਾਤ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕੋਟਾਂਬੀ ਸਟੇਡੀਅਮ ਵਿੱਚ ਹੁਣ ਤੱਕ ਕੋਈ ਵੀ ਮਹਿਲਾ ਟੀ-20 ਮੈਚ ਨਹੀਂ ਖੇਡਿਆ ਗਿਆ ਹੈ। ਇੱਥੇ ਸਿਰਫ਼ ਤਿੰਨ ਮਹਿਲਾ ਵਨਡੇ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 278 ਦੌੜਾਂ ਰਿਹਾ ਹੈ। ਮੈਦਾਨ ‘ਚ ਸਭ ਤੋਂ ਵੱਧ ਇੱਕ ਰੋਜ਼ਾ ਸਕੋਰ 358/5 ਦੌੜਾਂ ਸੀ।
ਲਾਈਵ ਸਟ੍ਰੀਮਿੰਗ
ਭਾਰਤ ਵਿੱਚ ਗੁਜਰਾਤ ਜਾਇੰਟਸ ਅਤੇ ਆਰ.ਸੀ.ਬੀ ਵਿਚਕਾਰ ਖੇਡੇ ਜਾਣ ਵਾਲਾ ਮੈਚ ਸਪੋਰਟਸ ਨੈੱਟਵਰਕ 18 ਰਾਹੀਂ ਟੀਵੀ ‘ਤੇ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ, ਮੈਚਾਂ ਦੀ ਲਾਈਵ ਸਟ੍ਰੀਮਿੰਗ ਜ਼ੀਓ ਸਿਨੇਮਾ ‘ਤੇ ਕੀਤੀ ਜਾਵੇਗੀ।
RCB ਬਨਾਮ ਗੁਜਰਾਤ ਆਹਮੋ-ਸਾਹਮਣੇ
ਗੁਜਰਾਤ ਜਾਇੰਟਸ ਅਤੇ ਆਰਸੀਬੀ ਵਿਚਕਾਰ ਹੁਣ ਤੱਕ ਕੁੱਲ 4 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਮੈਚਾਂ ਵਿੱਚ ਦੋਵੇਂ ਟੀਮਾਂ ਨੇ 2-2 ਮੈਚ ਜਿੱਤੇ ਹਨ।
WPL ਲਈ ਗੁਜਰਾਤ ਜਾਇੰਟਸ ਟੀਮ
ਭਾਰਤੀ ਫੁਲਮਾਲੀ, ਲੌਰਾ ਵੋਲਵਾਰਡਟ, ਫੋਬੇ ਲਿਚਫੀਲਡ, ਪ੍ਰਿਆ ਮਿਸ਼ਰਾ, ਏਸ਼ਲੇ ਗਾਰਡਨਰ, ਦਿਆਲਨ ਹੇਮਲਤਾ, ਹਰਲੀਨ ਦਿਓਲ, ਸਯਾਲੀ ਸਤਘਰੇ, ਤਨੂਜਾ ਕਨਵਰ, ਬੇਥ ਮੂਨੀ, ਸ਼ਬਨਮ ਸ਼ਕੀਲ, ਮੰਨਤ ਕਸ਼ਯਪ, ਮੇਘਨਾ ਸਿੰਘ, ਕਸ਼ਵੀ ਗੌਤਮ, ਡਿਐਂਡਰਾ ਡੌਟਿਨ, ਸਿਮਰਨ ਸ਼ੇਖ, ਡੈਨੀਅਲ ਗਿਬਸਨ, ਪ੍ਰਕਾਸ਼ਿਕਾ ਨਾਇਕ।
WPL ਲਈ RCB ਟੀਮ
ਡੈਨੀ ਵਿਆਟ-ਹੌਜ, ਸੱਬੀਨੇਨੀ ਮੇਘਨਾ, ਸਮ੍ਰਿਤੀ ਮੰਧਾਨਾ, ਆਸ਼ਾ ਸ਼ੋਬਾਨਾ, ਐਲਿਸੇ ਪੇਰੀ, ਜਾਰਜੀਆ ਵੇਅਰਹੈਮ, ਕਨਿਕਾ ਆਹੂਜਾ, ਸ਼੍ਰੇਯੰਕਾ ਪਾਟਿਲ, ਸੋਫੀ ਡੀਵਾਈਨ, ਰਿਚਾ ਘੋਸ਼, ਰੇਣੂਕਾ ਸਿੰਘ, ਏਕਤਾ ਬਿਸ਼ਟ, ਕੇਟ ਕ੍ਰਾਸ, ਚਾਰਲੀ ਡੀਨ, ਪ੍ਰਮਿਲਾ ਰਾਵਤ, ਵੀਜੇ ਜੋਸ਼ਿਤਾ, ਰਾਘਵੀ ਬਿਸਟ, ਜਾਗ੍ਰਵੀ ਪਵਾਰ।