ਕਾਬੁਲ : ਤਾਲਿਬਾਨ ਨੇ ਕਾਬੁਲ ‘ਚ ਸਥਿਤ ਦੇਸ਼ ਦੇ ਇਕਲੌਤੇ ਆਲੀਸ਼ਾਨ ਹੋਟਲ ‘ਤੇ ਵੀ ਕਬਜ਼ਾ ਕਰ ਲਿਆ ਹੈ। ਸੇਰੇਨਾ ਹੋਟਲ ਨੇ ਬੀਤੇ ਦਿਨ ਕਿਹਾ ਕਿ ਉਹ 1 ਫਰਵਰੀ ਤੋਂ ਕੰਮ ਕਰਨਾ ਬੰਦ ਕਰ ਦੇਵੇਗਾ, ਜਿਸ ਤੋਂ ਬਾਅਦ ਹੋਟਲ ਸਟੇਟ ਓਨਡ ਕਾਰਪੋਰੇਸ਼ਨ ਇਸ ਦਾ ਕੰਟਰੋਲ ਆਪਣੇ ਹੱਥ ‘ਚ ਲੈ ਲਵੇਗੀ। ਹੋਟਲ ਸਟੇਟ ਓਨਡ ਕਾਰਪੋਰੇਸ਼ਨ ਵਿੱਤ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਵਿੱਤ ਮੰਤਰਾਲੇ ਨੇ ਤੁਰੰਤ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਸੇਰੇਨਾ ਅਤੇ ਨਾ ਹੀ ਸਰਕਾਰ ਨੇ ਹੋਟਲ ਦੀ ਮਲਕੀਅਤ ਬਦਲਣ ਦੇ ਕਾਰਨਾਂ ਬਾਰੇ ਕੋਈ ਸਪੱਸ਼ਟੀਕਰਨ ਦਿੱਤਾ ਹੈ। ਤਾਲਿਬਾਨ ਨੇ 2008 ਅਤੇ ਫਿਰ 2014 ਵਿਚ ਸੇਰੇਨਾ ‘ਤੇ ਹਮਲਾ ਕੀਤਾ ਸੀ। ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ 2008 ਦੇ ਹਮਲੇ ਦੀ ਯੋਜਨਾ ਬਣਾਉਣ ਦੀ ਗੱਲ ਕਬੂਲ ਕੀਤੀ ਹੈ, ਜਿਸ ਵਿਚ ਅਮਰੀਕੀ ਨਾਗਰਿਕ ਥੋਰ ਡੇਵਿਡ ਹੇਸਲਾ ਸਮੇਤ ਅੱਠ ਲੋਕ ਮਾਰੇ ਗਏ ਸਨ।