ਸੋਨੀਪਤ ‘ਚ ਫੂਡ ਪ੍ਰੋਸੈਸਿੰਗ ਪਲਾਂਟ ਦਾ ਸੰਚਾਲਨ ਹੋਇਆ ਸ਼ੁਰੂ

0
22

ਹਰਿਆਣਾ : ਹਰਿਆਣਾ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ ਆਈ ਹੈ। ਸੋਨੀਪਤ ਵਿੱਚ ਖਾਣ ਵਾਲੇ ਤੇਲ ਦੀ ਕੰਪਨੀ ਅਡਾਨੀ ਵਿਲਮਰ ਲਿਮਿਟੇਡ (Adani Wilmar Limited) ਨੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ।

ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਦੱਸਿਆ ਜਾ ਰਿਹਾ ਹੈ ਕਿ ਇਸ ਨੇ ਸੋਨੀਪਤ ਦੇ ਗੋਹਾਨਾ ਵਿੱਚ ਆਪਣੇ ਏਕੀਕ੍ਰਿਤ ਫੂਡ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਫੂਡ ਕੰਪਲੈਕਸ ਦੇਸ਼ ਦੇ ਸਭ ਤੋਂ ਵੱਡੇ ਪਰਿਸਰਾਂ ਵਿੱਚ ਇੱਕ ਹੈ , ਜਿਸ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) 1,298 ਕਰੋੜ ਰੁਪਏ ਦੀ ਪੂੰਜੀ ਨਾਲ ਬਣਾਇਆ ਗਿਆ ਹੈ।  ਇਹ ਪਲਾਂਟ ਹਰਿਆਣਾ ਦੇ ਦੋ ਹਜ਼ਾਰ ਲੋਕਾਂ ਲਈ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।

ਬਣਾਏ ਜਾਣਗੇ ਲੱਖਾਂ ਟਨ ਭੋਜਨ ਉਤਪਾਦ

ਇਹ ਪਲਾਂਟ ਚਾਵਲ, ਕਣਕ ਦਾ ਆਟਾ, ਸੂਜੀ, ਰਵਾ ਅਤੇ ਮੈਦਾ ਸਮੇਤ 4,50,000 ਟਨ ਭੋਜਨ ਉਤਪਾਦ ਤਿਆਰ ਕਰੇਗਾ। ਇਸ ਦੇ ਨਾਲ ਹੀ ਦੋ ਲੱਖ ਟਨ ਖਾਣ ਵਾਲੇ ਤੇਲ ਜਿਵੇਂ ਕਿ ਸਰ੍ਹੋਂ ਦਾ ਤੇਲ, ਰਾਈਸ ਬ੍ਰੈਨ ਆਇਲ ਅਤੇ ਕਾਟਨ ਸੀਡ ਆਇਲ ਤੋਂ ਇਲਾਵਾ ਪਸ਼ੂਆਂ ਦੀ ਖੁਰਾਕ ਲਈ ਸਰ੍ਹੋਂ ਦੇ ਡੀ.ਓ.ਸੀ. ਅਤੇ ਰਾਈਸ ਬ੍ਰੈਨ ਡੀ.ਓ.ਸੀ. ਦਾ ਉਤਪਾਦਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here