ਹਰਿਆਣਾ : ਹਰਿਆਣਾ ‘ਚ ਠੰਡ ਦਾ ਕਹਿਰ ਜਾਰੀ ਹੈ। ਅੱਜ ਮੌਸਮ ਵਿਭਾਗ (The Meteorological Department) ਨੇ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਠੰਢ ਦਾ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਿਰਸਾ, ਫਤਿਹਾਬਾਦ, ਹਿਸਾਰ, ਕੈਥਲ, ਜੀਂਦ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਰੋਹਤਕ, ਸੋਨੀਪਤ, ਅੰਬਾਲਾ ਸ਼ਾਮਲ ਹਨ। ਭਿਵਾਨੀ, ਪੰਚਕੂਲਾ, ਯਮੁਨਾਨਗਰ, ਚਰਖੀ ਦਾਦਰੀ, ਰੇਵਾੜੀ, ਮਹਿੰਦਰਗੜ੍ਹ, ਗੁਰੂਗ੍ਰਾਮ, ਫਰੀਦਾਬਾਦ, ਮੇਵਾਤ ਅਤੇ ਪਲਵਲ ਵਿੱਚ ‘ਯੈਲੋ ਸਮੋਗ’ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਠੰਡ ਦੇ ਨਾਲ-ਨਾਲ ਧੁੰਦ ਵੀ ਰਹੇਗੀ। ਸੂਬੇ ਵਿੱਚ 15-16 ਜਨਵਰੀ ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਬੀਤੇ ਦਿਨ ਹਿਸਾਰ ‘ਚ ਬੇਹੱਦ ਠੰਡ ਦੇਖਣ ਨੂੰ ਮਿਲੀ। ਇੱਥੇ ਦਿਨ ਦਾ ਤਾਪਮਾਨ ਕਰੀਬ 7.8 ਡਿਗਰੀ ਤੱਕ ਡਿੱਗ ਗਿਆ। ਇੱਥੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਰੀਬ 2.5 ਡਿਗਰੀ ਦਾ ਅੰਤਰ ਸੀ। ਹਿਸਾਰ ਵਿੱਚ ਦਿਨ ਦਾ ਤਾਪਮਾਨ 12 ਡਿਗਰੀ ਅਤੇ ਰਾਤ ਦਾ ਤਾਪਮਾਨ 9.5 ਡਿਗਰੀ ਰਿਹਾ। ਇਸ ਤੋਂ ਇਲਾਵਾ ਸਿਰਸਾ ਵਿੱਚ ਦਿਨ ਦਾ ਤਾਪਮਾਨ 11.6 ਡਿਗਰੀ ਸੈਲਸੀਅਸ ਅਤੇ ਮਹਿੰਦਰਗੜ੍ਹ ਵਿੱਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਜ ਤੋਂ ਦਿਨ ਹੋਣਗੇ ਹੋਰ ਠੰਢੇ
ਮੌਸਮ ਵਿਭਾਗ ਮੁਤਾਬਕ ਅੱਜ ਤੋਂ ਠੰਡ ਦਾ ਤੀਜਾ ਪੜਾਅ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ਸੀਤ ਲਹਿਰ 20 ਦਿਨਾਂ ਤੱਕ ਰਹੇਗੀ। ਅੱਜ ਤੋਂ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ‘ਚ ਬਰਫ ਪਿਘਲਣ ਨਾਲ ਠੰਡ ਦਾ ਪ੍ਰਭਾਵ ਵਧੇਗਾ।