ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ‘ਚ ਕੁਝ ਥਾਵਾਂ ’ਤੇ ਔਰੇਂਜ ਅਲਰਟ ਕੀਤਾ ਜਾਰੀ

0
42

ਪੰਜਾਬ : ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਬਦਲ ਗਿਆ ਹੈ। ਬੀਤੀ ਰਾਤ ਤੋਂ ਹੀ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਲਈ ਮੌਸਮ ਵਿਭਾਗ ਨੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ 23 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਤੱਕ ਵਧਿਆ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 2.6 ਡਿਗਰੀ ਘੱਟ ਦਰਜ ਕੀਤਾ ਗਿਆ। ਜ਼ਿਆਦਾਤਰ ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਤੋਂ 19.4 ਡਿਗਰੀ ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਤਾਪਮਾਨ ਮੁਹਾਲੀ ਵਿੱਚ 19.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਚੰਡੀਗੜ੍ਹ ਦਾ ਤਾਪਮਾਨ 18.9 ਡਿਗਰੀ ਰਿਹਾ। ਹਾਲਾਂਕਿ ਸ਼ਨੀਵਾਰ ਨੂੰ ਗੁਰਦਾਸਪੁਰ ‘ਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ।

ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਅਤੇ ਠੰਢ ਫ਼ਸਲਾਂ ਲਈ ਵਧੀਆ ਹਨ। ਖਾਸ ਤੌਰ ‘ਤੇ ਕਣਕ ਦੀ ਫ਼ਸਲ ਲਈ ਇਹ ਮੀਂਹ ਚੰਗਾ ਹੈ। ਅਜਿਹੇ ‘ਚ ਉਤਪਾਦਨ ਵੀ ਚੰਗਾ ਹੋਣ ਦੀ ਸੰਭਾਵਨਾ ਹੈ। ਸਰ੍ਹੋਂ, ਗਾਜਰ, ਪਾਲਕ ਅਤੇ ਮਟਰ ਸਬਜ਼ੀਆਂ ਲਈ ਸੀਮਤ ਬਾਰਿਸ਼ ਵਧੀਆ ਹੈ। ਪਰ ਜੇਕਰ ਧੁੰਦ ਜਮ੍ਹਾ ਹੋ ਜਾਂਦੀ ਹੈ ਤਾਂ ਇਹ ਇਨ੍ਹਾਂ ਫਸਲਾਂ ਲਈ ਨੁਕਸਾਨਦੇਹ ਹੈ।

LEAVE A REPLY

Please enter your comment!
Please enter your name here