ਸਾਬਕਾ PM ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਨੂੰ 13 ਜਨਵਰੀ ਨੂੰ ਸੁਣਾਇਆ ਜਾਵੇਗਾ ਫ਼ੈਸਲਾ

0
48

ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ 190 ਮਿਲੀਅਨ ਡਾਲਰ ਦੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ‘ਚ ਆਪਣਾ ਫ਼ੈਸਲਾ 13 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ 18 ਦਸੰਬਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਫ਼ੈੈਸਲਾ 23 ਦਸੰਬਰ ਤੱਕ ਸੁਰੱਖਿਅਤ ਰੱਖ ਲਿਆ ਸੀ।

ਬਾਅਦ ਵਿੱਚ ਉਨ੍ਹਾਂ ਨੇ ਫ਼ੈੈਸਲਾ ਸੁਣਾਉਣ ਦੀ ਨਵੀਂ ਤਰੀਕ 6 ਜਨਵਰੀ ਤੈਅ ਕੀਤੀ। ਜੱਜ ਰਾਣਾ ਅੱਜ ਛੁੱਟੀ ‘ਤੇ ਸਨ ਅਤੇ ਅਦਾਲਤੀ ਅਮਲੇ ਨੇ ਕਿਹਾ ਕਿ ਹੁਣ ਫ਼ੈਸਲਾ 13 ਜਨਵਰੀ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਦੇ ਸਰਕਾਰੀ ਵਕੀਲ ਅਤੇ ਇਮਰਾਨ ਦੇ ਵਕੀਲ ਨੂੰ ਵੀ ਫ਼ੈੈਸਲੇ ਨੂੰ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ।

ਇਹ ਮੁਲਤਵੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਹੋਰ ਨੇਤਾਵਾਂ ਦੀ ਕੈਦ ਕਾਰਨ ਦੇਸ਼ ਵਿੱਚ ਸਿਆਸੀ ਅਸਥਿਰਤਾ ਨੂੰ ਖਤਮ ਕਰਨ ਲਈ ਸਰਕਾਰ ਅਤੇ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਵਿਚਕਾਰ ਗੱਲਬਾਤ ਚੱਲ ਰਹੀ ਹੈ। ਹੁਣ ਤੱਕ ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਇਸ ਹਫ਼ਤੇ ਗੱਲਬਾਤ ਦਾ ਦੂਜਾ ਦੌਰ ਹੋਣ ਦੀ ਉਮੀਦ ਹੈ।

ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਦਸੰਬਰ 2023 ਵਿੱਚ ਖਾਨ (72), ਬੀਬੀ (50) ਅਤੇ ਛੇ ਹੋਰਾਂ ਦੇ ਖ਼ਿਲਾਫ਼ ਰਾਸ਼ਟਰੀ ਖਜ਼ਾਨੇ ਨੂੰ 190 ਮਿਲੀਅਨ ਪੌਂਡ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਕੇਸ ਦਾਇਰ ਕੀਤਾ ਸੀ। ਖਾਨ ਅਤੇ ਬੀਬੀ ‘ਤੇ ਇਸ ਮਾਮਲੇ ‘ਚ ਮੁਕੱਦਮਾ ਚਲਾਇਆ ਗਿਆ ਕਿਉਂਕਿ ਰੀਅਲ ਅਸਟੇਟ ਕਾਰੋਬਾਰੀ ਸਮੇਤ ਬਾਕੀ ਸਾਰੇ ਦੋਸ਼ੀ ਦੇਸ਼ ਤੋਂ ਬਾਹਰ ਹਨ।

LEAVE A REPLY

Please enter your comment!
Please enter your name here