ਹੁਣ ਹਰਿਆਣਾ ‘ਚ ਵੀ ਚੱਲੇਗੀ ਨਮੋ ਭਾਰਤ ਟਰੇਨ, ਜਾਣੋ ਕਿੱਥੇ ਬਣਨਗੇ ਸਟੇਸ਼ਨ

0
58

ਹਰਿਆਣਾ : ਦਿੱਲੀ ‘ਚ ਯਾਤਰਾ ਦਾ ਨਵਾਂ ਅਧਿਆਏ ਲਿਖਣ ਵਾਲੀ ਨਮੋ ਭਾਰਤ ਟਰੇਨ (Namo Bharat Train) ਨਾਲ ਜੁੜੀ ਖ਼ਬਰ ਹਰਿਆਣਾ ਲਈ ਖੁਸ਼ਖ਼ਬਰੀ ਲੈ ਕੇ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਪੀ.ਐਮ ਮੋਦੀ ਅੱਜ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦੇ ਵਿਚਕਾਰ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (The Regional Rapid Transit System),(ਆਰ.ਆਰ.ਟੀ.ਐਸ.) ਦੇ ਸੈਕਸ਼ਨ ਦਾ ਉਦਘਾਟਨ ਕਰਨਗੇ।

ਇਸ ਟਰੇਨ ਦੇ ਚੱਲਣ ਨਾਲ ਦਿੱਲੀ, ਗਾਜ਼ੀਆਬਾਦ ਅਤੇ ਮੇਰਠ ਵਿਚਾਲੇ ਸਫ਼ਰ ਕਰਨਾ ਬਹੁਤ ਆਸਾਨ ਹੋ ਜਾਵੇਗਾ। ਆਉਣ ਵਾਲੇ ਪੜਾਅ ਵਿੱਚ, ਨਮੋ ਭਾਰਤ ਟਰੇਨ ਦਿੱਲੀ ਦੇ ਸਰਾਏ ਕਾਲੇ ਖਾਨ ਤੋਂ ਗੁਰੂਗ੍ਰਾਮ ਦੇ ਰਸਤੇ ਰੇਵਾੜੀ ਦੇ ਧਾਰੂਹੇੜਾ ਤੱਕ ਚੱਲੇਗੀ। ਹਰਿਆਣਾ ਦੇ ਗੁਰੂਗ੍ਰਾਮ ਅਤੇ ਰੇਵਾੜੀ ਵਿਚ 9 ਥਾਵਾਂ ‘ਤੇ ਸਟੇਸ਼ਨ ਬਣਾਏ ਜਾਣਗੇ, ਜਿਸ ਵਿਚ ਸਾਈਬਰ ਸਿਟੀ, ਇਫਕੋ ਚੌਕ, ਰਾਜੀਵ ਚੌਕ, ਹੀਰੋ ਹੌਂਡਾ ਚੌਕ, ਖੇੜਕੀ ਦੌਲਾ, ਮਾਨੇਸਰ, ਪੰਜਗਾਓਂ, ਬਿਲਾਸਪੁਰ ਅਤੇ ਧਾਰੂਹੇੜਾ ਸ਼ਾਮਲ ਹਨ।

ਇੱਕ ਪੜਾਅ ਵਿੱਚ ਚੱਲੇਗਾ ਨਮੋ ਭਾਰਤ

ਪਿਛਲੇ ਸਾਲ ਅਕਤੂਬਰ ਵਿੱਚ ਹਾਊਸਿੰਗ ਅਤੇ ਸ਼ਹਿਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਚਕਾਰ ਮੀਟਿੰਗ ਹੋਈ ਸੀ, ਜਿਸ ਵਿੱਚ ਫ਼ੈਸਲਾ ਲਿਆ ਗਿਆ ਸੀ ਕਿ ਸਰਾਏ ਕਾਲੇ ਖਾਂ ਤੋਂ ਧਾਰੂਹੇੜਾ ਤੱਕ ਨਮੋ ਭਾਰਤ ਰੇਲ ਮਾਰਗ ਨੂੰ ਇੱਕ ਪੜਾਅ ਵਿੱਚ ਬਣਾਇਆ ਜਾਵੇਗਾ। ਇਸ ਮਾਰਗ ‘ਤੇ ਰਾਜੀਵ ਚੌਕ, ਹੀਰੋ ਹੌਂਡਾ ਚੌਕ, ਖੇੜਕੀਦੌਲਾ ਅਤੇ ਮਾਨੇਸਰ ਵਿਖੇ ਜ਼ਮੀਨਦੋਜ਼ ਸਟੇਸ਼ਨ ਬਣਾਏ ਜਾਣਗੇ। ਹਰਿਆਣਾ ਵਿੱਚ ਨਮੋ ਭਾਰਤ ਟ੍ਰੇਨ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਰਾਜ ਦੀ ਨਾਇਬ ਸੈਣੀ ਸਰਕਾਰ ਨੇ 34 ਹਜ਼ਾਰ ਕਰੋੜ ਰੁਪਏ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸ਼ਹਿਰੀ ਅਤੇ ਆਵਾਸ ਮੰਤਰਾਲੇ ਤੋਂ ਡੀ.ਪੀ.ਆਰ. ਦੀ ਮਨਜ਼ੂਰੀ ਦੀ ਉਡੀਕ ਹੈ।

LEAVE A REPLY

Please enter your comment!
Please enter your name here