ਪਟਿਆਲਾ : ਡੀ.ਆਈ.ਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰੀ ਸੀਨੀਆਰਤਾ ਰੋਸਟਰ ਦੇ ਆਧਾਰ ‘ਤੇ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਤੋਂ ਬਾਅਦ ਪਟਿਆਲਾ ਰੇਂਜ ਅਧੀਨ ਪੈਂਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਵੱਡੀ ਗਿਣਤੀ ਕਾਂਸਟੇਬਲਾਂ ਨੂੰ ਕਾਰਜਕਾਰੀ ਹੈੱਡ ਕਾਂਸਟੇਬਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਪਟਿਆਲਾ ਜ਼ਿਲ੍ਹੇ ਦੇ 73 ਕਾਂਸਟੇਬਲ, ਜੀ.ਆਰ.ਪੀ ਦੇ 19 ਕਾਂਸਟੇਬਲ, ਸੰਗਰੂਰ ਤੋਂ 18 ਕਾਂਸਟੇਬਲ, ਬਰਨਾਲਾ ਤੋਂ 10 ਕਾਂਸਟੇਬਲ ਅਤੇ ਮਲੇਰਕੋਟਲਾ ਤੋਂ 6 ਕਾਂਸਟੇਬਲਾਂ ਨੂੰ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਤਰੱਕੀ ਪ੍ਰਾਪਤ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ ਪਟਿਆਲਾ ਰੇਂਜ ਅਧੀਨ 4 ਜ਼ਿਲ੍ਹਿਆਂ ਦੇ 107 ਅਤੇ ਜੀ.ਆਰ.ਪੀ ਦੇ 19 ਮੁਲਾਜ਼ਮਾਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।