Health News: ਜ਼ਮੀਨ ਦੇ ਹੇਠਾਂ ਉੱਗਣ ਵਾਲੀ ਮੂੰਗਫਲੀ (Groundnuts) ਨੂੰ ਜ਼ਿਆਦਾਤਰ ਸਨੈਕਸ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਤੋਂ ਬਣਿਆ ਮੱਖਣ ਵੀ ਸੁਆਦੀ ਹੁੰਦਾ ਹੈ ਅਤੇ ਇਸ ਦੇ ਕਈ ਲੁਕਵੇਂ ਫਾਇਦੇ ਵੀ ਹੁੰਦੇ ਹਨ। ਮੂੰਗਫਲੀ, ਜੋ ਗਰਮੀਆਂ ਤੋਂ ਸਰਦੀਆਂ ਤੱਕ ਉਪਲਬਧ ਹੁੰਦੀ ਹੈ, ਜ਼ਿਆਦਾਤਰ ਦੱਖਣੀ ਅਮਰੀਕਾ ਅਤੇ ਮੈਕਸੀਕੋ ਵਿੱਚ ਕਾਸ਼ਤ ਕੀਤੀ ਜਾਂਦੀ ਹੈ। ਪਰ ਭਾਰਤ ਵਿੱਚ ਵੀ ਇਹ ਵੱਡੀ ਮਾਤਰਾ ਵਿੱਚ ਪੈਦਾ ਹੁੰਦਾ ਹੈ।
ਮੂੰਗਫਲੀ ਵਿਚ ਪ੍ਰਤੀ 100 ਗ੍ਰਾਮ 166 ਕੈਲੋਰੀ, 7.8 ਗ੍ਰਾਮ ਪ੍ਰੋਟੀਨ, 17.1 ਮਿਲੀਗ੍ਰਾਮ ਕੈਲਸ਼ੀਅਮ, 203 ਮਿਲੀਗ੍ਰਾਮ ਪੋਟਾਸ਼ੀਅਮ, 49.3 ਮਿਲੀਗ੍ਰਾਮ ਮੈਗਨੀਸ਼ੀਅਮ, 111 ਮਿਲੀਗ੍ਰਾਮ ਫਾਸਫੋਰਸ, 89.6 ਮਿਲੀਗ੍ਰਾਮ ਸੋਡੀਅਮ, 4.3 ਗ੍ਰਾਮ ਕਾਰਬੋਹਾਈਡਰੇਟ,2.6 ਗ੍ਰਾਮ ਫਾਇਬਰ ਅਤੇ 14.7 ਮਿਲੀਗ੍ਰਾਮ ਫੈਟ ਮੋਜੂਦ ਹੁੰਦਾ ਹੈ।
1. ਸਿਹਤਮੰਦ ਦਿਲ ਲਈ
ਮੂੰਗਫਲੀ ਵਿੱਚ ਮੋਨੋਸੈਚੁਰੇਟਿਡ ਅਤੇ ਪੋਲੀਸੈਚੁਰੇਟਿਡ ਫੈਟ ਪਾਇਆ ਜਾਂਦਾ ਹੈ ਜੋ ਇੱਕ ਸਿਹਤਮੰਦ ਦਿਲ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਦੋਵਾਂ ਦੀ ਸੰਤੁਲਿਤ ਮਾਤਰਾ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ। ਇਹ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਸਰੀਰ ਲਈ ਜ਼ਰੂਰੀ ਕੋਲੇਸਟ੍ਰੋਲ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਨਾਲ ਦਿਲ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
2. ਪ੍ਰੋਟੀਨ ਦਾ ਖਜ਼ਾਨਾ
ਸੈੱਲਾਂ ਦੇ ਨਿਰਮਾਣ ਵਿੱਚ ਪ੍ਰੋਟੀਨ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਪ੍ਰੋਟੀਨ ਨਵੇਂ ਸੈੱਲ ਬਣਾਉਣ ਅਤੇ ਪੁਰਾਣੇ ਸੈੱਲਾਂ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਪ੍ਰੋਟੀਨ ਦੀ ਸਭ ਤੋਂ ਵੱਧ ਮਾਤਰਾ ਮੂੰਗਫਲੀ ਵਿੱਚ ਪਾਈ ਜਾਂਦੀ ਹੈ। ਇਸ ਲਈ ਰੋਜ਼ਾਨਾ ਥੋੜ੍ਹੀ ਮਾਤਰਾ ‘ਚ ਇਸ ਦਾ ਸੇਵਨ ਕਰਨਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਾਕਾਹਾਰੀ ਵੀ ਮੂੰਗਫਲੀ ਖਾ ਕੇ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹਨ।
ਹੋਰ ਫਾਇਦੇ: ਐਂਟੀ-ਆਕਸੀਡੈਂਟਸ ਨਾਲ ਭਰਪੂਰ, ਖਣਿਜਾਂ ਦਾ ਖਜ਼ਾਨਾ, ਵਿਟਾਮਿਨਾਂ ਦਾ ਸਰੋਤ, ਜ਼ਰੂਰੀ ਫੋਲੇਟ, ਦਿਮਾਗੀ ਸ਼ਕਤੀ ਵਧਾਉਂਦਾ ਹੈ, ਕੈਂਸਰ ਤੋਂ ਬਚਾਉਂਦਾ ਹੈ।