ਪਿਆਜ਼ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ

0
39

ਮਹਾਰਾਸ਼ਟਰ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਲਾਸਲਗਾਓ ਪਿਆਜ ਮੰਡੀ (Lasalgao Onion Market) ਵਿੱਚ ਕੁਝ ਦਿਨਾਂ ਤੋਂ ਪਿਆਜ ਦੀ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। 36 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ ਹੁਣ ਕੀਮਤ 17 ਰੁਪਏ 25 ਪੈਸੇ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ, ਜਿਸ ਕਾਰਨ ਪਿਆਜ਼ ਉਤਪਾਦਕ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਹੁਣ ਕਿਸਾਨਾਂ ਨੂੰ ਸਰਕਾਰ ਤੋਂ ਰਾਹਤ ਦੀ ਉਮੀਦ ਹੈ।

ਪਿਆਜ਼ ਦੀ ਆਮਦ ਵੀ ਵਧੀ ਹੈ ਅਤੇ ਨਾਸਿਕ ਦੀ ਲਾਸਲਗਾਓਂ ਮੰਡੀ ‘ਚ ਪਿਆਜ਼ ਦੀਆਂ 25,000 ਬੋਰੀਆਂ ਪਹੁੰਚ ਰਹੀਆਂ ਹਨ। ਬੀਤੇ ਦਿਨ ਯਾਨੀ 23 ਦਸੰਬਰ ਨੂੰ ਇਕ ਕੁਇੰਟਲ (100 ਕਿਲੋ) ਪਿਆਜ਼ ਦੀ ਕੀਮਤ 700 ਰੁਪਏ ਤੋਂ ਲੈ ਕੇ 2851 ਰੁਪਏ ਤੱਕ ਸੀ, ਜਦੋਂ ਕਿ 12 ਦਸੰਬਰ ਨੂੰ ਇਹੀ ਪਿਆਜ਼ 5001 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਸੀ। ਮੌਜੂਦਾ ਸਮੇਂ ‘ਚ ਨੈਫੇਡ ਅਤੇ ਐੱਨ.ਸੀ.ਸੀ.ਐੱਫ. ਵੱਲੋਂ ਖਰੀਦਿਆ ਪਿਆਜ਼ ਹੁਣ ਬਾਜ਼ਾਰ ‘ਚ ਵਿਕ ਰਿਹਾ ਹੈ।

ਪਿਆਜ਼ ਉਤਪਾਦਕ ਕਿਸਾਨ ਸਰਕਾਰ ਤੋਂ 20 ਫੀਸਦੀ ਬਰਾਮਦ ਡਿਊਟੀ ਹਟਾਉਣ ਦੀ ਮੰਗ ਕਰ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ। ਨਾਸਿਕ ਦੀ ਲਾਸਲਗਾਓਂ ਮੰਡੀ ‘ਚ ਪਿਆਜ਼ ਦੀ ਕੀਮਤ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿੱਥੇ 12 ਦਸੰਬਰ ਨੂੰ ਪਿਆਜ਼ ਦੀ ਕੀਮਤ 3600 ਰੁਪਏ ਪ੍ਰਤੀ ਕੁਇੰਟਲ ਸੀ, ਜੋ 23 ਦਸੰਬਰ ਤੱਕ ਘੱਟ ਕੇ 1725 ਰੁਪਏ ਪ੍ਰਤੀ ਕੁਇੰਟਲ ‘ਤੇ ਆ ਗਈ।ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ ਅਤੇ ਬਰਾਮਦ ਡਿਊਟੀ ਹਟਾਉਣ ਦੀ ਅਪੀਲ ਕੀਤੀ ਸੀ ਪਰ ਹੁਣ ਤੱਕ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ ਹੈ।

LEAVE A REPLY

Please enter your comment!
Please enter your name here