ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੀ ਪੁਲਿਸ ਚੌਂਕੀ ‘ਚ ਧਮਾਕੇ ਦੀ ਆਵਾਜ਼ ਨਾਲ ਸਹਿਮੇ ਲੋਕ

0
42

ਗੁਰਦਾਸਪੁਰ: ਪੰਜਾਬ ‘ਚ ਥਾਣਿਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਰਾਤ ਸਮੇਂ ਪਿੰਡ ਬੰਗਾ ਵਡਾਲਾ (Village Banga Wadala) ਦੇ ਥਾਣੇ ‘ਤੇ ਗ੍ਰੇਨੇਡ ਸੁੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਰਾਤ ਨੌ ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ ਅਤੇ ਥੋੜੀ ਦੇਰ ਬਾਅਦ ਹੀ ਲੋਕ ਘਰਾਂ ਵਿੱਚੋਂ ਨਿਕਲ ਕੇ ਚੌਂਕੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਗੁਰਦਾਸਪੁਰ ਦੇ ਕਲਾਨੌਰ ਇਲਾਕੇ ‘ਚ ਪਿਛਲੇ 48 ਘੰਟਿਆਂ ‘ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਪੰਜਾਬ ‘ਚ 28 ਦਿਨਾਂ ‘ਚ 8 ਵਾਰ ਗ੍ਰੇਨੇਡ ਸੁੱਟੇ ਗਏ ਹਨ।

ਮੌਕੇ ਤੇ ਪਹੁੰਚੇ ਡੀ.ਐਸ.ਪੀ. ਗੁਰਵਿੰਦਰ ਸਿੰਘ ਅਨੁਸਾਰ ਆਲੇ ਦੁਆਲੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮੰਗਲਵਾਰ ਰਾਤ 10 ਵਜੇ ਦੇ ਕਰੀਬ ਕਲਾਨੌਰ ਥਾਣੇ ਦੇ ਹੀ ਤਹਿਤ ਪੈਂਦੀ ਭਿਖਾਰੀਵਾਲ ਚੌਂਕੀ ਵਿਖੇ ਵੀ ਧਮਾਕਾ ਹੋਇਆ ਸੀ ਜਿਸ ਦੀ ਜਿੰਮੇਵਾਰੀ ਖਾਲੀਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਲਈ ਗਈ ਸੀ ਅਤੇ ਜਸਵਿੰਦਰ ਸਿੰਘ ਮਨੂ ਅਗਵਾਨ ਨਾਂ ਦੇ ਵਿਅਕਤੀ ਵੱਲੋਂ ਹੋਰ ਧਮਾਕੇ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

ਦੂਜੇ ਪਾਸੇ ਐਸ.ਐਸ.ਪੀ. ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਕਿਹਾ ਕਿ ਮੌਕੇ ਦੇ ਹਾਲਾਤ ਜਾਂਚ ਤੋਂ ਬਾਅਦ ਅਜਿਹਾ ਕੋਈ ਸਬੂਤ ਨਾਲ ਨਹੀਂ ਮਿ ਲਿਆ ਜਿਸ ਨਾਲ ਇਹ ਕਿਹਾ ਜਾਵੇ ਕਿ ਇੱਥੇ ਕੋਈ ਵਿਸਫੋਟਕ ਧਮਾਕਾ ਹੋਇਆ ਹੈ । ਦੱਸਿਆ ਗਿਆ ਹੈ ਕਿ ਇਹ ਚੌਂਕੀ ਪਿਛਲੇ 10 ਦਿਨਾਂ ਤੋਂ ਬੰਦ ਪਈ ਸੀ ਅਤੇ ਮੌਕੇ ਤੇ ਇੱਕ ਸ਼ੀਸ਼ਾ ਟੁੱਟਿਆ ਪਾਇਆ ਗਿਆ ਤੇ ਇੱਕ ਇੱਟ ਵੀ ਵੇਖੀ ਗਈ ਹੈ ਪਰ ਵਿਸਫੋਟਕ ਨਾਲ ਵਿਸਫੋਟ ਹੋਣ ਦੇ ਕੋਈ ਆਸਾਰ ਨਹੀਂ ਹਨ । ਫਿਰ ਵੀ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here