ਫਤਿਹਗੜ੍ਹ ਸਾਹਿਬ : ਪੰਜਾਬ ਦੇ ਡਰਾਈਵਰਾਂ ਲਈ ਅਹਿਮ ਖਬਰ ਹੈ। ਦਰਅਸਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਹੋਣ ਵਾਲੇ ਸ਼ਹੀਦੀ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸਹੂਲਤ ਲਈ ਮਾਤਾ ਗੁਜਰੀ ਜੀ ਸ਼ਹਾਦਤ ਸਭਾ ਦੌਰਾਨ ਪੁਲਿਸ ਵੱਲੋਂ ਇੱਕ ਤਰਫਾ ਆਵਾਜਾਈ ਰੂਟ ਜਾਰੀ ਕੀਤਾ ਗਿਆ ਹੈ ਅਤੇ ਕਿਸੇ ਵੀ ਵਾਹਨ ਨੂੰ ਫਤਹਿਗੜ੍ਹ ਸਾਹਿਬ/ਸਰਹਿੰਦ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਜਾਣਕਾਰੀ ਐਸ.ਐਸ.ਪੀ. ਡਾ: ਰਵਜੋਤ ਗਰੇਵਾਲ ਸ਼ਹੀਦੀ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਗੱਲ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਮਾਧੋਪੁਰ ਚੌਕ ਰਾਹੀਂ ਪਟਿਆਲਾ ਸਾਈਡ ਤੋਂ ਆਉਣ ਵਾਲੀ ਟਰੈਫਿਕ ਸਮਸ਼ੇਰ ਨਗਰ ਚੌਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਤੋਂ ਰੇਲਵੇ ਅੰਡਰ ਬ੍ਰਿਜ ਰਾਹੀਂ ਵਾਪਸ ਵਿਕਟੋਰੀਆ ਸਟਰੀਟ ਤੋਂ ਹੁੰਦੀ ਹੋਈ ਪਟਿਆਲਾ-ਨਾਭਾ-ਖੰਨਾ ਅਤੇ ਜੀ.ਟੀ. ਰੋਡ ਸਾਈਡ ਨੂੰ ਜਾਣ ਵਾਲਾ ਟਰੈਫਿਕ ਸਮਸ਼ੇਰ ਨਗਰ ਚੌਕ ਤੋਂ ਬਾਈਪਾਸ ਓਵਰ ਬ੍ਰਿਜ, ਗੋਲ ਚੌਕ ਤੋਂ ਹੋ ਕੇ ਚਾਵਲਾ ਚੌਕ ਜੀ.ਟੀ. ਸੜਕ ਜਾਵੇਗੀ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਂਕ ਤੋਂ ਹੁੰਦੇ ਹੋਏ ਅੱਤੇਵਾਲੀ, ਨੇੜੇ ਸੂਰਾਪੁਰੀਆ ਡੇਰਾ ਪਾਰਕਿੰਗ, ਵਿਸ਼ਵ ਯੂਨੀਵਰਸਿਟੀ ਤੋਂ ਹੁੰਦੇ ਹੋਏ ਐਗਜ਼ਿਟ ਗੇਟ ਤੋਂ ਹੁੰਦੀ ਹੋਈ ਅੱਤੇਵਾਲੀ ਮੰਡੋਫਲ ਚੌਂਕ ਤੋਂ ਹੁੰਦੀ ਹੋਈ ਵਿਕਟੋਰੀਆ ਸਟਰੀਟ ਪਾਰਕਿੰਗ ਤੋਂ ਵਾਪਿਸ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ ਨਵਾਂ ਬੱਸ ਸਟੈਂਡ: ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ਨੂੰ ਜਾਣ ਵਾਲਾ ਟਰੈਫਿਕ ਜੀ.ਟੀ. ਤੋਂ ਦਾਣਾ ਮੰਡੀ ਭੱਟੀ ਰੋਡ ਬਾਈਪਾਸ ਓਵਰ ਬ੍ਰਿਜ ਰਾਹੀਂ ਵਾਪਸ ਪਟਿਆਲਾ-ਨਾਭਾ-ਖੰਨਾ ਨੂੰ ਜਾਵੇਗਾ। ਇਹ ਸੜਕ ਚਾਵਲਾ ਚੌਕ ਤੋਂ ਹੋ ਕੇ ਜਾਵੇਗੀ।ਉਨ੍ਹਾਂ ਦੱਸਿਆ ਕਿ ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਵਕਰਮਾ ਚੌਕ ਭੱਟੀ ਰੋਡ ਤੋਂ ਹੁੰਦੀ ਹੋਈ ਚੁੰਗੀ ਨੰਬਰ 4 ਸਰਹਿੰਦ ਮੰਡੀ ਤੋਂ ਬਾਈਪਾਸ ਓਵਰਬ੍ਰਿਜ ਰਾਹੀਂ ਜਾਵੇਗੀ। ਜੀ.ਟੀ. ਰੋਡ, ਨਵਾਂ ਬੱਸ ਸਟੈਂਡ ਵਾਇਆ ਜੀ.ਟੀ. ਰੋਡ ਨਵੀਂ ਦਾਣਾ ਮੰਡੀ ਪਾਰਕਿੰਗ ਵਾਲੀ ਥਾਂ ‘ਤੇ ਵਾਪਸ ਮੁੜੇਗਾ। ਇਸੇ ਤਰ੍ਹਾਂ ਮਾਡਰਨ ਰਿਜ਼ੋਰਟ ਬਹਾਦਰਗੜ੍ਹ ਬੱਸੀ ਪਠਾਣਾਂ ਰੋਡ ਤੋਂ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੀ ਟਰੈਫਿਕ ਬੱਸੀ ਪਠਾਣਾਂ ਵਾਲੀ ਸਾਈਡ ਤੋਂ ਟੀ ਪੁਆਇੰਟ ਤਲਾਣੀਆ ਤੋਂ ਪਿੰਡ ਤਲਾਣੀਆਂ ਵੱਲ ਨੂੰ ਜਾਵੇਗੀ ਅਤੇ ਇਸ ਟਰੈਫਿਕ ਨੂੰ ਯੂ-ਟਰਨ ਨਹੀਂ ਲੱਗੇਗਾ।