ਜਲੰਧਰ : ਜ਼ਿਲ੍ਹਾ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਕਰੋੜਾਂ ਦੇ ਗਬਨ ਦੇ ਮਾਮਲੇ ਵਿੱਚ ਦੋਸ਼ ਸਾਬਤ ਹੋਣ ਤੋਂ ਬਾਅਦ ਕਲਰਕ ਚਰਨਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸੇ ਕੇਸ ਵਿੱਚ ਦੋਸ਼ੀ ਯੋਗੇਸ਼ ਸੋਨੀ ਪੁੱਤਰ ਜੋਗਿੰਦਰ ਪਾਲ ਸੋਨੀ, ਅਜੇ ਸੋਨੀ ਪੁੱਤਰ ਜੋਗਿੰਦਰ ਪਾਲ ਸੋਨੀ ਵਾਸੀ ਬਸਤੀ ਸ਼ੇਖ ਜਲੰਧਰ ਅਤੇ ਰਾਜੇਸ਼ ਆਨੰਦ ਪੁੱਤਰ ਸਾਹਿਬ ਦਿਆਲ ਆਨੰਦ ਵਾਸੀ ਆਨੰਦ ਪੁਰਾਣਾ ਜਵਾਹਰ ਨਗਰ ਜਲੰਧਰ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ ‘ਚ 24 ਜਨਵਰੀ 2012 ਨੂੰ ਥਾਣਾ ਨਵੀਨ ਬਰਦਾਰੀ ਨੇ ਧਾਰਾ 409, 420, 465, 466, 467, 468, 120ਬੀ ਤਹਿਤ ਮਾਮਲਾ ਦਰਜ ਕਰਕੇ ਚਰਨਜੀਤ ਸਿੰਘ, ਯੋਗੇਸ਼ ਸੋਨੀ, ਅਜੈ ਸੋਨੀ, ਰਾਜੇਸ਼ ਆਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਸੀ।