ਆਸਟ੍ਰੇਲੀਆ ਨੇ ਭਾਰਤ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਚੌਥੇ ਤੇ ਪੰਜਵੇਂ ਟੈਸਟ ਲਈ ਟੀਮ ਦਾ ਕੀਤਾ ਐਲਾਨ

0
31

ਮੈਲਬੋਰਨ : ਆਸਟ੍ਰੇਲੀਆ ਨੇ ਭਾਰਤ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਚੌਥੇ ਅਤੇ ਪੰਜਵੇਂ ਟੈਸਟ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟਰੇਲਿਆਈ ਟੀਮ ਵਿੱਚ ਨੌਜਵਾਨ ਸੈਮ ਕੋਂਸਟਾਸ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਸਲਾਮੀ ਬੱਲੇਬਾਜ਼ ਨਾਥਨ ਮੈਕਸਵੀਨੀ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। 19 ਸਾਲਾ ਕੋਨਸਟਾਸ ਪਿਛਲੇ 70 ਸਾਲਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਨੌਜਵਾਨ ਟੈਸਟ ਬੱਲੇਬਾਜ਼ ਹੋਵੇਗਾ। ਪਹਿਲੇ ਤਿੰਨ ਟੈਸਟ ਮੈਚਾਂ ‘ਚ ਆਸਟ੍ਰੇਲੀਆ ਦੇ ਟਾਪ ਆਰਡਰ ਖਾਸ ਕਰਕੇ ਮੈਕਸਵੀਨੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੋਨਸਟਾਸ ਨੂੰ ਟੀਮ ‘ਚ ਜਗ੍ਹਾ ਮਿਲੀ।

ਪਰਥ ‘ਚ ਪਹਿਲੇ ਟੈਸਟ ‘ਚ ਡੈਬਿਊ ਕਰਨ ਵਾਲੇ 25 ਸਾਲਾ ਮੈਕਸਵੀਨੀ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਅਤੇ ਛੇ ਪਾਰੀਆਂ ‘ਚ 10, 0, 39, 10 ਨਾਬਾਦ, 9 ਅਤੇ ਚਾਰ ਦੌੜਾਂ ਬਣਾਈਆਂ। ਕੋਂਟਾਸ ਨੇ ਨਿਊ ਸਾਊਥ ਵੇਲਜ਼ ਲਈ ਸ਼ੈਫੀਲਡ ਸ਼ੀਲਡ ਦੇ ਦੋ ਮੈਚਾਂ ਵਿੱਚ ਸੈਂਕੜਾ ਲਗਾਇਆ। ਉਸਨੇ MCG ਵਿਖੇ ਭਾਰਤ ਏ ਦੇ ਖ਼ਿਲਾਫ਼ ਮੈਚ ਵਿੱਚ ਅਜੇਤੂ 73 ਦੌੜਾਂ ਬਣਾਈਆਂ ਅਤੇ ਕੈਨਬਰਾ ਵਿੱਚ ਭਾਰਤ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਇਲੈਵਨ ਲਈ ਗੁਲਾਬੀ ਗੇਂਦ ਦੇ ਮੈਚ ਵਿੱਚ 107 ਦੌੜਾਂ ਬਣਾਈਆਂ।

ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ, ‘ਸੈਮ ਨੂੰ ਪਹਿਲੀ ਵਾਰ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਸ ਦੀ ਬੱਲੇਬਾਜ਼ੀ ਦਾ ਅੰਦਾਜ਼ ਵੱਖਰਾ ਹੈ। ਸਾਨੂੰ ਭਰੋਸਾ ਹੈ ਕਿ ਨਾਥਨ ਵਿੱਚ ਕਾਬਲੀਅਤ ਹੈ ਅਤੇ ਭਵਿੱਖ ਵਿੱਚ ਟੈਸਟ ਕ੍ਰਿਕਟ ਵਿੱਚ ਹੋਰ ਮੌਕੇ ਮਿਲਣਗੇ। ਉਸ ਨੂੰ ਬਾਹਰ ਰੱਖਣ ਦਾ ਫ਼ੈਸਲਾ ਮੁਸ਼ਕਲ ਸੀ।

ਚੌਥੇ ਅਤੇ ਪੰਜਵੇਂ ਟੈਸਟ ਲਈ ਆਸਟਰੇਲੀਆਈ ਟੀਮ: 

ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਸਕਾਟ ਬੋਲੈਂਡ, ਐਲੇਕਸ ਕੈਰੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਉਸਮਾਨ ਖਵਾਜਾ, ਸੈਮ ਕੋਂਸਟਾਸ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਝਾਈ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਬੀਓ ਵੈਬਸਟਰ।

LEAVE A REPLY

Please enter your comment!
Please enter your name here