ਰਾਂਚੀ: ਝਾਰਖੰਡ ਸਰਕਾਰ (The Jharkhand Government) ਲੰਬੇ ਸਮੇਂ ਤੋਂ ਕੇਂਦਰ ਤੋਂ 1.36 ਲੱਖ ਕਰੋੜ ਰੁਪਏ ਦੇ ਬਕਾਏ ਦੀ ਮੰਗ ਕਰ ਰਹੀ ਹੈ। ਹੁਣ ਵਿੱਤ ਮੰਤਰਾਲੇ ਨੇ ਝਾਰਖੰਡ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਅਤੇ ਸਾਫ਼ ਕਿਹਾ ਹੈ ਕਿ ਝਾਰਖੰਡ ਵੱਲ ਕੇਂਦਰ ਦਾ ਕੋਈ ਬਕਾਇਆ ਨਹੀਂ ਹੈ।
ਦਰਅਸਲ ਬੀਤੇ ਦਿਨ ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਲੋਕ ਸਭਾ ਵਿੱਚ ਸਵਾਲ ਪੁੱਛਿਆ ਕਿ ਕੋਲੇ ਤੋਂ ਹੋਣ ਵਾਲੇ ਟੈਕਸ ‘ਚ ਝਾਰਖੰਡ ਸਰਕਾਰ ਦਾ 1.40 ਲੱਖ ਕਰੋੜ ਦਾ ਹਿੱਸਾ ਕੇਂਦਰ ਸਰਕਾਰ ਕੋਲ ਬਕਾਇਆ ਹੈ,ਇਸਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਰਿਹਾ ਹੈ। ਪੱਪੂ ਯਾਦਵ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲਿਖਤੀ ਜਵਾਬ ਵਿੱਚ ਕਿਹਾ ਕਿ ਝਾਰਖੰਡ ਵੱਲ ਕੇਂਦਰ ਦਾ ਕੋਈ ਬਕਾਇਆ ਨਹੀਂ ਹੈ। ਕੋਲੇ ਤੋਂ ਪ੍ਰਾਪਤ ਹੋਏ 1.40 ਲੱਖ ਕਰੋੜ ਰੁਪਏ ਦੇ ਮਾਲੀਏ ਵਜੋਂ ਕੇਂਦਰ ਸਰਕਾਰ ਕੋਲ ਬਕਾਇਆ ਪਏ ਟੈਕਸ ਵਿੱਚ ਝਾਰਖੰਡ ਸਰਕਾਰ ਦਾ ਕੋਈ ਹਿੱਸਾ ਨਹੀਂ ਹੈ। ਰਾਜਾਂ ਨੂੰ ਫੰਡ ਵੰਡਣ ਵਿੱਚ ਕੇਂਦਰ ਵੱਲੋਂ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਸੀ.ਐਮ ਹੇਮੰਤ ਨੇ ਦਿੱਤੀ ਇਹ ਪ੍ਰਤੀਕਿਰਿਆ
ਝਾਰਖੰਡ ਦੀ ਬਕਾਏ ਦੀ ਮੰਗ ਨੂੰ ਕੇਂਦਰ ਦੁਆਰਾ ਰੱਦ ਕੀਤੇ ਜਾਣ ਤੋਂ ਬਾਅਦ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤਾ। ਇਹ ਰਕਮ ਝਾਰਖੰਡ ਦੇ ਵਿਕਾਸ ਲਈ ਬਿਲਕੁਲ ਜ਼ਰੂਰੀ ਹੈ।