ਬ੍ਰਿਸਬੇਨ : ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਤੀਜੇ ਟੈਸਟ ਦੌਰਾਨ ਸੱਟ ਲੱਗੀ ਕਾਰਨ ਭਾਰਤ ਖ਼ਿਲਾਫ਼ ਬਾਰਡਰ ਗਾਵਸਕਰ ਟਰਾਫੀ ਦੇ ਬਾਕੀ ਮੈਚਾਂ ਤੋਂ ਖੁੰਝਣਾ ਪੈ ਸਕਦਾ ਹੈ। ਸੱਟ ਕਾਰਨ ਹੇਜ਼ਲਵੁੱਡ ਹੁਣ ਬ੍ਰਿਸਬੇਨ ਟੈਸਟ ‘ਚ ਅੱਗੇ ਨਹੀਂ ਖੇਡ ਸਕਣਗੇ।
ਕ੍ਰਿਕਟ ਆਸਟ੍ਰੇਲੀਆ ਨੇ ਇਕ ਬਿਆਨ ‘ਚ ਕਿਹਾ, ‘ਜੋਸ਼ ਹੇਜ਼ਲਵੁੱਡ ਦੇ ਬਾਂਹ ‘ਚ ਖਿਚਾਅ ਆ ਗਿਆ ਹੈ, ਜਿਸ ਕਾਰਨ ਉਹ ਭਾਰਤ ਖ਼ਿਲਾਫ਼ ਬ੍ਰਿਸਬੇਨ ਟੈਸਟ ‘ਚ ਅੱਗੇ ਨਹੀਂ ਖੇਡ ਸਕਣਗੇ। ਉਸ ਨੂੰ ਟੈਸਟ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਰਹਿਣਾ ਪੈ ਸਕਦਾ ਹੈ।
33 ਸਾਲਾ ਹੇਜ਼ਲਵੁੱਡ ਚੌਥੇ ਦਿਨ ਸਿਰਫ਼ ਇੱਕ ਓਵਰ ਹੀ ਸੁੱਟ ਸਕਿਆ ਜਦੋਂ ਉਸ ਨੂੰ ਮੈਦਾਨ ਛੱਡਣਾ ਪਿਆ। ਉਸ ਨੇ ਮੈਦਾਨ ਛੱਡਣ ਤੋਂ ਪਹਿਲਾਂ ਕਪਤਾਨ ਪੈਟ ਕਮਿੰਸ, ਸਟੀਵ ਸਮਿਥ ਅਤੇ ਫਿਜ਼ੀਓ ਨਿਕ ਜੋਨਸ ਨਾਲ ਗੱਲ ਕੀਤੀ। ਹੇਜ਼ਲਵੁੱਡ ਬਾਂਹ ‘ਚ ਖਿਚਾਅ ਕਾਰਨ ਐਡੀਲੇਡ ‘ਚ ਦੂਜੇ ਟੈਸਟ ਤੋਂ ਬਾਹਰ ਹੋ ਗਿਆ ਸੀ। ਹੇਜ਼ਲਵੁੱਡ ਨੂੰ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਦੀ ਥਾਂ ‘ਤੇ ਲਿਆ ਗਿਆ ਸੀ, ਜੋ ਐਡੀਲੇਡ ਟੈਸਟ ਲਈ ਆਸਟ੍ਰੇਲੀਆਈ ਇਲੈਵਨ ਵਿੱਚ ਸੀ।