ਆਸਟ੍ਰੇਲੀਆ ‘ਚ ਵਿਦੇਸ਼ੀ ਪ੍ਰਵਾਸੀਆਂ ਦੀ ਗਿਣਤੀ ‘ਚ ਆਈ ਭਾਰੀ ਗਿਰਾਵਟ

0
52

ਆਸਟ੍ਰੇਲੀਆ : ਆਸਟ੍ਰੇਲੀਆ ਵਿਚ ਵਿਦੇਸ਼ੀ ਪ੍ਰਵਾਸੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ.ਬੀ.ਐਸ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2023-24 ਵਿੱਚ ਆਸਟ੍ਰੇਲੀਆ ਵਿੱਚ ਵਿਦੇਸ਼ੀ ਪ੍ਰਵਾਸੀਆਂ ਦੀ ਕੁੱਲ ਸੰਖਿਆ ਘਟ ਕੇ 4,46,000 ਰਹਿ ਗਈ, ਜਦੋਂ ਕਿ 2022-23 ਵਿੱਚ ਇਹ 5,36,000 ਸੀ। ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ਨੇ ਆਪਣੀਆਂ ਸਰਹੱਦਾਂ ਖੋਲ੍ਹਣ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਰਾਵਟ ਦੇਖੀ ਹੈ। ਭਾਵੇਂ ਵੀਜ਼ਾ ਫੀਸਾਂ ਅਤੇ ਹੋਰ ਰੁਕਾਵਟਾਂ ਨੇ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਤੋਂ ਦੂਰ ਕੀਤਾ ਹੈ, ਭਾਰਤੀ ਵਿਦਿਆਰਥੀਆਂ ਦੀ ਮਹੱਤਤਾ ਬਰਕਰਾਰ ਹੈ।

ਆਸਟ੍ਰੇਲੀਆ ਵਿਚ ਉੱਚ ਸਿੱਖਿਆ ਲਈ ਭਾਰਤੀ ਵਿਦਿਆਰਥੀਆਂ ਦੀ ਦਿਲਚਸਪੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਰੋਤ ਵਜੋਂ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ। ਹਾਲਾਂਕਿ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ‘ਚ ਭਾਰਤੀ ਸਭ ਤੋਂ ਅੱਗੇ ਹਨ। ਇਸ ਦਾ ਮੁੱਖ ਕਾਰਨ ਆਸਟ੍ਰੇਲੀਆ ਵਿਚ ਉੱਚ ਸਿੱਖਿਆ ਲਈ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਹੈ। 2023-24 ਵਿੱਚ ਪ੍ਰਵਾਸੀ ਆਉਣ ਵਾਲਿਆਂ ਦੀ ਗਿਣਤੀ ਘਟ ਕੇ 6,67,000 ਰਹਿ ਗਈ, ਜੋ ਪਿਛਲੇ ਸਾਲ 7,39,000 ਸੀ। ਇਹ 10% ਦੀ ਸਮੁੱਚੀ ਗਿਰਾਵਟ ਨੂੰ ਦਰਸਾਉਂਦਾ ਹੈ। ਇਸਦੇ ਪਿੱਛੇ ਇੱਕ ਵੱਡਾ ਕਾਰਨ ਵੀਜ਼ਾ ਫੀਸ ਵਿੱਚ ਭਾਰੀ ਵਾਧਾ ਮੰਨਿਆ ਜਾ ਰਿਹਾ ਹੈ।

ਇਸ ਦੇ ਬਾਵਜੂਦ ਭਾਰਤੀ ਵਿਦਿਆਰਥੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਮੂਹ ਵਜੋਂ ਆਪਣੀ ਸਥਿਤੀ ਬਰਕਰਾਰ ਰੱਖਦੇ ਹਨ। ਮਾਰਚ 2023-24 ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 96,490 ਸੀ, ਜੋ ਜੂਨ 2024 ਤੱਕ ਘਟ ਕੇ 87,600 ਰਹਿ ਗਈ। ਮਹਾਮਾਰੀ ਤੋਂ ਪਹਿਲਾਂ 2018-19 ਦੇ ਅੰਕੜਿਆਂ ਨੂੰ ਪਛਾੜਦੇ ਹੋਏ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਡਾ ਸਰੋਤ ਬਣੇ ਹੋਏ ਹਨ। 2023-24 ਵਿੱਚ ਪ੍ਰਵਾਸੀਆਂ ਦੀ ਵਾਪਸੀ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਸਾਲ ਇਹ ਸੰਖਿਆ 2,04,000 ਸੀ ਜੋ ਇਸ ਸਾਲ ਵਧ ਕੇ 2,21,000 ਹੋ ਗਈ, ਯਾਨੀ ਕਿ 8% ਦਾ ਵਾਧਾ। ਹਾਲਾਂਕਿ ਜੂਨ 2023 ਤੱਕ 15,240 ਭਾਰਤੀ ਵਿਦਿਆਰਥੀਆਂ ਨੇ ਆਸਟ੍ਰੇਲੀਆ ਛੱਡ ਦਿੱਤਾ ਸੀ ਅਤੇ ਮਾਰਚ 2024 ਵਿੱਚ ਇਹ ਸੰਖਿਆ 14,350 ਸੀ। ਜਨਵਰੀ-ਸਤੰਬਰ 2023 ਵਿੱਚ 1.22 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਆਸਟ੍ਰੇਲੀਆਈ ਸੰਸਥਾਵਾਂ ਵਿੱਚ ਦਾਖਲਾ ਲਿਆ।

LEAVE A REPLY

Please enter your comment!
Please enter your name here