ਰਾਜ ਸਭਾ ‘ਚ ਕਾਂਗਰਸ ਨੇਤਾ ਖੜਗੇ ਤੇ ਸਪੀਕਰ ਜਗਦੀਪ ਧਨਖੜ ਵਿਚਾਲੇ ਹੋਈ ਜ਼ੋਰਦਾਰ ਬਹਿਸ

0
38

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਜ ਸਭਾ (The Rajya Sabha) ‘ਚ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਅਤੇ ਸਪੀਕਰ ਜਗਦੀਪ ਧਨਖੜ (Speaker Jagdeep Dhankhad) ਵਿਚਾਲੇ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ। ਸਪੀਕਰ ਧਨਖੜ ਨੇ ਕਾਂਗਰਸ ਨੂੰ ਜਵਾਬ ਦਿੰਦੇ ਹੋਏ ਕਿਹਾ,”ਤੁਹਾਨੂੰ ਦੁੱਖ ਹੁੰਦਾ ਹੈ ਕਿ ਇਸ ਕੁਰਸੀ ‘ਤੇ ਇਕ ਕਿਸਾਨ ਦਾ ਪੁੱਤ ਕਿਵੇਂ ਬੈਠਾ ਹੈ।

ਮੈਂ ਦੇਸ਼ ਲਈ ਜਾਨ ਦੇ ਦੇਵਾਂਗਾ ਪਰ ਝੁਕਾਂਗਾ ਨਹੀਂ।” ਇਸ ‘ਤੇ ਕਾਂਗਰਸ ਨੇਤਾ ਖੜਗੇ ਨੇ ਕਿਹਾ ਕਿ ਤੁਸੀਂ ਕਿਸਾਨ ਦੇ ਪੁੱਤ ਹੋ ਤਾਂ ਮੈਂ ਮਜ਼ਦੂਰ ਦਾ ਪੁੱਤ ਹਾਂ। ਉਨ੍ਹਾਂ ਨੇ ਸਪੀਕਰ ‘ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ,”ਤੁਸੀਂ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਬੋਲਣ ਦਾ ਮੌਕਾ ਦੇ ਰਹੇ ਹੋ, ਜਦਕਿ ਕਾਂਗਰਸ ਨੂੰ ਨਹੀਂ। ਅਸੀਂ ਇੱਥੇ ਤੁਹਾਡੀ ਤਾਰੀਫ਼ ਸੁਣਨ ਨਹੀਂ ਆਏ। ਜੇਕਰ ਤੁਸੀਂ ਮੇਰੀ ਇੱਜ਼ਤ ਨਹੀਂ ਕਰੋਗੇ ਤਾਂ ਮੈਂ ਤੁਹਾਡੀ ਇੱਜ਼ਤ ਕਿਵੇਂ ਕਰ ਸਕਦਾ ਹਾਂ। ਤੁਸੀਂ ਮੇਰਾ ਅਪਮਾਨ ਕਰ ਰਹੇ ਹੋ।” ਇਸ ‘ਤੇ ਧਨਖੜ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਤੁਹਾਨੂੰ ਕਿਸ ਦੀ ਤਾਰੀਫ਼ ਪਸੰਦ ਹੈ।

ਦਰਅਸਲ ਜਦੋਂ ਪ੍ਰਮੋਦ ਤਿਵਾੜੀ ਨੇ ਬੇਭਰੋਸਗੀ ਮਤੇ ਦਾ ਜ਼ਿਕਰ ਕੀਤਾ ਤਾਂ ਇਸ ‘ਤੇ ਜਗਦੀਪ ਧਨਖੜ ਭੜਕ ਗਏ। ਸਪੀਕਰ ਜਗਦੀਪ ਧਨਖੜ ਨੇ ਕਿਹਾ,”ਮੇਰੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਾ ਵਿਰੋਧੀ ਧਿਰ ਦਾ ਸੰਵਿਧਾਨਕ ਅਧਿਕਾਰ ਹੈ ਪਰ ਤੁਸੀਂ ਇਸ ਨੂੰ ਇਕ ਮੁਹਿੰਮ ਬਣਾ ਦਿੱਤਾ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਝੁਕਾਂਗਾ ਨਹੀਂ। ਅੱਜ ਦਾ ਕਿਸਾਨ ਖੇਤੀ ਤੱਕ ਸੀਮਿਤ ਨਹੀਂ ਰਿਹਾ। ਅੱਜ ਦਾ ਕਿਸਾਨ ਹਰ ਪਾਸੇ ਕੰਮ ਕਰ ਰਿਹਾ ਹੈ।

ਸਰਕਾਰੀ ਨੌਕਰੀ ਵੀ ਹੈ। ਤੁਸੀਂ ਪ੍ਰਸਤਾਵ ਲਿਆਓ, ਇਹ ਤੁਹਾਡਾ ਹੱਕ ਹੈ। ਪ੍ਰਸਤਾਵ ‘ਤੇ ਚਰਚਾ ਕਰਨਾ ਤੁਹਾਡਾ ਅਧਿਕਾਰ ਹੈ। ਤੁਸੀਂ ਕੀ ਕੀਤਾ, ਤੁਸੀਂ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ। ਪ੍ਰਮੋਦ ਤਿਵਾੜੀ ਜੀ ਤੁਸੀਂ ਇਕ ਅਨੁਭਵੀ ਆਗੂ ਹੋ, ਸੋਚੋ ਤੁਸੀਂ ਚੁਣ-ਚੁਣ ਕੇ ਕੀ ਗੱਲ ਕੀਤੀ ਹੈ। ਇੱਜ਼ਤ ਕਰਦਾ ਹਾਂ ਖੜਗੇ ਜੀ ਦੀ। 100 ਫ਼ੀਸਦੀ ਕਰਦਾ ਹਾਂ। ਉਹ ਮੇਰੀ ਜ਼ੀਰੋ ਕਰਦੇ ਹਨ, ਫਿਰ ਵੀ ਅਪੀਲ ਕਰਦਾ ਹਾਂ ਕਿ ਮੇਰੇ ‘ਤੇ ਕਿਰਪਾ ਕਰੋ, ਜੋ ਸਮੇਂ ਤੁਹਾਨੂੰ ਠੀਕ ਲੱਗੇ, ਮੇਰੇ ਨਾਲ ਮਿਲਣ ਦਾ ਸਮਾਂ ਕੱਢੋ। ਮੇਰੇ ਕੋਲ ਨਹੀਂ ਆ ਸਕਦੇ ਤਾਂ ਮੈਂ ਤੁਹਾਡੇ ਕੋਲ ਆਵਾਂਗਾ।” ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ।

LEAVE A REPLY

Please enter your comment!
Please enter your name here