ਮਹਿੰਗੇ ਟਮਾਟਰ-ਆਲੂ ਨੇ ਦਿੱਤਾ ਮਹਿੰਗਾਈ ਦਾ ਝਟਕਾ

0
60

ਨਵੀਂ ਦਿੱਲੀ: ਟਮਾਟਰ ਅਤੇ ਆਲੂ ਦੀਆਂ ਕੀਮਤਾਂ (Tomato and Potato Prices) ਵਿੱਚ ਵਾਧੇ ਕਾਰਨ ਨਵੰਬਰ ਮਹੀਨੇ ਵਿੱਚ ਘਰੇਲੂ ਸ਼ਾਕਾਹਾਰੀ ਭੋਜਨ (Domestic Vegetarian Food) ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸੱਤ ਫੀਸਦੀ ਮਹਿੰਗਾ ਹੋ ਗਿਆ। ਰੇਟਿੰਗ ਏਜੰਸੀ ਕ੍ਰਿਸਿਲ ਦੀ ਮਾਸਿਕ ‘ਰੋਟੀ ਰਾਈਸ ਰੇਟ’ ਰਿਪੋਰਟ ਦੇ ਮੁਤਾਬਕ, ਸ਼ਾਕਾਹਾਰੀ ਥਾਲੀ ਦੀ ਕੀਮਤ ਨਵੰਬਰ ਮਹੀਨੇ ‘ਚ ਸਾਲਾਨਾ ਆਧਾਰ ‘ਤੇ ਸੱਤ ਫੀਸਦੀ ਵਧ ਕੇ 32.7 ਰੁਪਏ ਹੋ ਗਈ।

ਇਸ ਦੇ ਨਾਲ ਹੀ ਮਾਸਾਹਾਰੀ ਥਾਲੀ ਦੀਆਂ ਕੀਮਤਾਂ ਵਿੱਚ ਦੋ ਫੀਸਦੀ ਦਾ ਵਾਧਾ ਹੋਇਆ ਹੈ। ਸ਼ਾਕਾਹਾਰੀ ਥਾਲੀ ਮਹਿੰਗੀ ਹੋਣ ਦਾ ਮੁੱਖ ਕਾਰਨ ਟਮਾਟਰ ਦੀਆਂ ਕੀਮਤਾਂ ਵਿੱਚ 35 ਫੀਸਦੀ ਅਤੇ ਆਲੂਆਂ ਦੀਆਂ ਕੀਮਤਾਂ ਵਿੱਚ 50 ਫੀਸਦੀ ਦਾ ਵਾਧਾ ਹੈ। ਪਿਛਲੇ ਮਹੀਨੇ ਟਮਾਟਰ ਦੀ ਕੀਮਤ 53 ਰੁਪਏ ਪ੍ਰਤੀ ਕਿਲੋ ਅਤੇ ਆਲੂ ਦੀ ਕੀਮਤ 37 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।

ਦਾਲਾਂ ਦੀਆਂ ਕੀਮਤਾਂ ਵਿੱਚ ਵੀ ਹੋਇਆ ਹੈ ਵਾਧਾ

ਇਸ ਤੋਂ ਇਲਾਵਾ ਦਾਲਾਂ ਦੀਆਂ ਕੀਮਤਾਂ ‘ਚ ਵੀ 10 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ‘ਚ ਨਵੀਆਂ ਫਸਲਾਂ ਦੀ ਆਮਦ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਵੰਬਰ ‘ਚ ਦਰਾਮਦ ਡਿਊਟੀ ਵਧਣ ਕਾਰਨ ਬਨਸਪਤੀ ਤੇਲ ਦੀਆਂ ਕੀਮਤਾਂ ‘ਚ ਵੀ 13 ਫੀਸਦੀ ਦਾ ਵਾਧਾ ਹੋਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਕਟੌਤੀ ਕਾਰਨ ਈਂਧਨ ਦੀ ਕੀਮਤ ਵਿੱਚ 11 ਫੀਸਦੀ ਦੀ ਕਮੀ ਆਈ ਹੈ।

ਮਾਸਾਹਾਰੀ ਥਾਲੀ ਵੀ ਹੋ ਗਈ ਮਹਿੰਗੀ

ਇਸ ਨਾਲ ਘਰੇਲੂ ਭੋਜਨ ਦੀ ਲਾਗਤ ‘ਤੇ ਦਬਾਅ ਘੱਟ ਕਰਨ ‘ਚ ਮਦਦ ਮਿਲੀ। ਪਿਛਲੇ ਮਹੀਨੇ ਮਾਸਾਹਾਰੀ ਥਾਲੀ ਦੀ ਕੀਮਤ ਵੀ ਦੋ ਫੀਸਦੀ ਵਧ ਕੇ 61.5 ਰੁਪਏ ਹੋ ਗਈ ਸੀ। ਇਸ ਦੌਰਾਨ ਬਰਾਇਲਰ ਚਿਕਨ ਦੀ ਕੀਮਤ ਵਿੱਚ ਤਿੰਨ ਫੀਸਦੀ ਦਾ ਵਾਧਾ ਹੋਇਆ ਹੈ। ਮਾਸਾਹਾਰੀ ਥਾਲੀ ਦੀ ਗਣਨਾ ਵਿੱਚ, ਬਰਾਇਲਰ ਦਾ ਭਾਰ 50 ਪ੍ਰਤੀਸ਼ਤ ਹੈ।

ਅਕਤੂਬਰ ਦੇ ਮੁਕਾਬਲੇ ਸ਼ਾਕਾਹਾਰੀ ਥਾਲੀ ਦੀ ਕੀਮਤ ‘ਚ ਦੋ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਦੇ ਪਿੱਛੇ ਟਮਾਟਰ ਦੀਆਂ ਕੀਮਤਾਂ ‘ਚ ਮਹੀਨਾਵਾਰ 17 ਫੀਸਦੀ ਦੀ ਗਿਰਾਵਟ ਨੇ ਅਹਿਮ ਭੂਮਿਕਾ ਨਿਭਾਈ। ਜਦੋਂ ਕਿ ਮਾਸਾਹਾਰੀ ਥਾਲੀ ਦੀ ਕੀਮਤ ਸਥਿਰ ਰਹੀ।

LEAVE A REPLY

Please enter your comment!
Please enter your name here