ਹਵਾਈ ਸਫਰ ਕਰਨ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ

0
71

ਪੰਜਾਬ : ਹਵਾਈ ਸਫਰ ਕਰਨ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖਬਰ ਹੈ। ਦਰਅਸਲ, ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਏਅਰ ਇੰਡੀਆ ਨੇ 27 ਦਸੰਬਰ 2024 ਤੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਬੈਂਗਲੁਰੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਕਤ ਸੇਵਾਵਾਂ ਹਫ਼ਤੇ ਵਿੱਚ 4 ਦਿਨ ਉਪਲਬਧ ਹੋਣਗੀਆਂ। ਆਓ, ਸ਼ਡਿਊਲ ‘ਤੇ ਇੱਕ ਨਜ਼ਰ ਮਾਰੀਏ:-

ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿੱਚ 4 ਦਿਨ)

ਅੰਮ੍ਰਿਤਸਰ ਤੋਂ ਬੈਂਕਾਕ: ਸਵੇਰੇ 10:40 ਤੋਂ ਸ਼ਾਮ 5:00 ਵਜੇ (ਫਲਾਈਟ IX168)
ਬੈਂਕਾਕ ਤੋਂ ਅੰਮ੍ਰਿਤਸਰ: ਸ਼ਾਮ 6:00 ਵਜੇ – ਰਾਤ 9:30 ਵਜੇ (ਫਲਾਈਟ IX167)

ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿੱਚ 4 ਦਿਨ):

ਬੈਂਗਲੁਰੂ ਤੋਂ ਅੰਮ੍ਰਿਤਸਰ: ਸਵੇਰੇ 5:55 ਤੋਂ ਸਵੇਰੇ 9:20 ਵਜੇ (ਫਲਾਈਟ IX1975)
ਅੰਮ੍ਰਿਤਸਰ ਤੋਂ ਬੈਂਗਲੁਰੂ: ਦੁਪਹਿਰ 11:30 – 2:45 ਵਜੇ (ਫਲਾਈਟ IX1976)

ਇਹ ਸੇਵਾਵਾਂ ਬੋਇੰਗ 737 ਮੈਕਸ 8 ਜਹਾਜ਼ਾਂ ਰਾਹੀਂ ਸੰਚਾਲਿਤ ਕੀਤੀਆਂ ਜਾਣਗੀਆਂ, ਜੋ ਯਾਤਰੀਆਂ ਨੂੰ ਵਧੇਰੇ ਆਰਾਮ ਅਤੇ ਬਿਹਤਰ ਅਨੁਭਵ ਪ੍ਰਦਾਨ ਕਰਨਗੀਆਂ।

LEAVE A REPLY

Please enter your comment!
Please enter your name here