ਗਾਇਕ ਸ਼ੈਰੀ ਮਾਨ ਜਲਦ ਹੀ ਨਵਾਂ ਗੀਤ ‘ਹਲਾਤ’ ਸਰੋਤਿਆਂ ਨੂੰ ਕਰਨਗੇ ਪੇਸ਼

0
114

ਪੰਜਾਬ: ਪੰਜਾਬ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ (Famous Punjabi Singer Sherry Mann) ਪ੍ਰਸ਼ੰਸਕਾਂ ਲਈ ਇਕ ਖਾਸ ਤੋਹਫ਼ਾ ਲੈ ਕੇ ਆ ਰਹੇ ਹਨ। ਉਹ ਜਲਦ ਹੀ ਨਵਾਂ ਗੀਤ ‘ਹਲਾਤ’ ਸਰੋਤਿਆਂ ਨੂੰ ਪੇਸ਼ ਕਰਨਗੇ। ਉਨ੍ਹਾਂ ਦੀ ਸੁਰੀਲੀ ਆਵਾਜ਼ ‘ਚ ਇਹ ਗੀਤ ਜਲਦ ਹੀ ਵੱਖ-ਵੱਖ ਪਲੇਟਫਾਰਮਾਂ ‘ਤੇ ਰਿਲੀਜ਼ ਹੋਣ ਜਾ ਰਿਹਾ ਹੈ।

ਉਕਤ ਗਾਣੇ ਦਾ ਸੰਗੀਤ ਵੀਡੀਓ ,ਨੌਜਵਾਨਾਂ ਦੇ ਦਿਲਾਂ ਨੂੰ  ਛੂਹ ਲੈਣ ਵਾਲੇ ਬੋਲਾਂ ਨਾਲ ਖੂਬਸੂਰਤੀ ਨਾਲ ਬਣਾਇਆ ਗਿਆ ਹੈ। ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰੋਂ ਪਾਰ ਆਪਣੀ ਸ਼ਾਨਦਾਰ ਗਾਇਕੀ ਲਈ ਮਸ਼ਹੂਰ ਗਾਇਕ ਸ਼ੈਰੀ ਮਾਨ ਹੁਣ ਉਨ੍ਹਾਂ ਭਾਰਤੀ ਪ੍ਰਵਾਸੀ ਗਾਇਕਾਂ ਦੀ ਕਤਾਰ ਵਿੱਚ ਸ਼ਾਮਲ ਹੋ ਰਹੇ ਹਨ ਜੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿੱਚ ਆ ਕੇ ਵਸੇ ਹੋਏ ਹਨ ਅਤੇ ਉੱਥੇ ਕਈ ਸਾਲਾਂ ਤੋਂ ਸਰਗਰਮ ਹਨ।

LEAVE A REPLY

Please enter your comment!
Please enter your name here