ਵਿਰਾਟ ਕੋਹਲੀ ਦੇ 36ਵਾਂ ਜਨਮਦਿਨ ‘ਤੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਹਨੂੰਮਾਨ ਜੀ ਦੀ ਤਸਵੀਰ ਬਣਾ ਕੇ ਕੀਤੀ ਗਿਫਟ

0
85

ਸਪੋਰਟਸ ਡੈਸਕ : ਵਿਰਾਟ ਕੋਹਲੀ  (Virat Kohli) ਮੌਜੂਦਾ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਪੂਰੀ ਦੁਨੀਆ ਵਿਚ ਉਨ੍ਹਾਂ ਦੇ ਫਾਲੋਅਰ ਹਨ। ਅੱਜ ਕੋਹਲੀ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਿਆਰ ਦੀ ਵਰਖਾ ਕਰ ਰਹੇ ਹਨ। ਇੱਕ ਪ੍ਰਸ਼ੰਸਕ ਕੋਹਲੀ ਦੇ ਜਨਮਦਿਨ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਆਏ ਅਤੇ ਉਨ੍ਹਾਂ ਲਈ ਖਾਸ ਤੋਹਫ਼ਾ ਵੀ ਲੈ ਕੇ ਆਏ। ਕੋਹਲੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਅਤੇ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ।

ਕੋਹਲੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਮੌਕੇ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੋਹਲੀ ਦੇ ਫੈਨ ਉਨ੍ਹਾਂ ਨੂੰ ਮਿਲਦੇ ਹਨ ਅਤੇ ਗਿਫਟ ਦਿੰਦੇ ਹਨ।

ਕੋਹਲੀ ਦਾ ਇਹ ਫੈਨ ਖੁਦ ਪੇਂਟਰ ਹੈ ਅਤੇ ਉਸ ਨੇ ਆਪਣੇ ਹੱਥਾਂ ਨਾਲ ਹਨੂੰਮਾਨ ਜੀ ਦੀ ਤਸਵੀਰ ਬਣਾ ਕੇ ਕੋਹਲੀ ਨੂੰ ਗਿਫਟ ਕੀਤੀ ਹੈ। ਇਹ ਪ੍ਰਸ਼ੰਸਕ ਕੋਹਲੀ ਨੂੰ ਮਿਲਣ ਮੁੰਬਈ ‘ਚ ਉਨ੍ਹਾਂ ਦੇ ਹੋਟਲ ਦੇ ਕਮਰੇ ‘ਚ ਗਿਆ ਸੀ। ਕੋਹਲੀ ਨੇ ਵੀ ਇਸ ਪ੍ਰਸ਼ੰਸਕ ਨੂੰ ਨਾਂਹ ਨਹੀਂ ਕੀਤੀ ਅਤੇ ਸਹਿਮਤੀ ਦਿੱਤੀ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਹਨੂੰਮਾਨ ਜੀ ਦੀ ਤਸਵੀਰ ਦੇਖ ਕੇ ਕੋਹਲੀ ਕਾਫੀ ਖੁਸ਼ ਨਜ਼ਰ ਆਏ। ਇਸ ਤੋਂ ਬਾਅਦ ਦੋਹਾਂ ਨੇ ਕੁਝ ਦੇਰ ਤੱਕ ਗੱਲਬਾਤ ਕੀਤੀ। ਪ੍ਰਸ਼ੰਸਕ ਨੇ ਆਪਣੇ ਹੱਥ ਵਿਚ ਇਕ ਛੋਟਾ ਬੱਲਾ ਵੀ ਫੜਿਆ ਹੋਇਆ ਸੀ ਜਿਸ ‘ਤੇ ਉਸ ਨੇ ਕੋਹਲੀ ਦਾ ਆਟੋਗ੍ਰਾਫ ਵੀ ਲਿਆ।

LEAVE A REPLY

Please enter your comment!
Please enter your name here