ਸੁਰਭੀ ਜੋਤੀ ਨੇ ਆਪਣੇ ਪਤੀ ਨਾਲ CM ਪੁਸ਼ਕਰ ਸਿੰਘ ਧਾਮੀ ਨਾਲ ਕੀਤੀ ਮੁਲਾਕਾਤ

0
81

ਮੁੰਬਈ: ਟੀਵੀ ਦੀ ਨਾਗਿਨ ਯਾਨੀ ਕਿ ਅਦਾਕਾਰਾ ਸੁਰਭੀ ਜੋਤੀ (Actress Surbhi Jyoti) ਹੁਣ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਸੁਰਭੀ ਨੇ ਅਕਤੂਬਰ ਮਹੀਨੇ ‘ਚ ਆਪਣੇ ਪ੍ਰੇਮੀ ਸੁਮਿਤ ਸੂਰੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਬਾਅਦ ਤੋਂ ਹੀ ਉਹ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਨਵ-ਵਿਆਹੀ ਦੁਲਹਨ ਨੇ ਆਪਣੇ ਪਤੀ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੀ ਫੋਟੋ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤੀ ਗਈ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸੁਰਭੀ ਦਾ ਪਤੀ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਉਹ ਧਾਮੀ ਨਾਲ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਨਵੇਂ ਵਿਆਹੇ ਜੋੜੇ ਨੇ ਖੂਬਸੂਰਤ ਪੋਜ਼ ਵੀ ਦਿੱਤੇ।

ਸੁਰਭੀ ਅਤੇ ਸੁਮਿਤ ਮੁੱਖ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਸੁਰਭੀ ਅਤੇ ਸੁਮਿਤ ਦੋਵੇਂ ਆਫ-ਵਾਈਟ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ, ਅਦਾਕਾਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘ਤੁਹਾਡੇ ਕੀਮਤੀ ਸਮੇਂ, ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਹੁਤ ਬਹੁਤ ਧੰਨਵਾਦ।’

 ਇਸ ਤੋਂ ਪਹਿਲਾਂ ਨਵੀਂ ਦੁਲਹਨ ਸੁਰਭੀ ਜੋਤੀ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਸਹੁਰੇ ਘਰ ਬਣੀ ਪਹਿਲੀ ਰਸੋਈ ਦੇ ਦਰਸ਼ਨ ਕਰਵਾਏ ਸਨ। ਟੀਵੀ ਇੰਡਸਟਰੀ ਦੀ ਖੂਬਸੂਰਤੀ ਸੁਰਭੀ ਜੋਤੀ 27 ਅਕਤੂਬਰ ਨੂੰ ਸੁਮਿਤ ਸੂਰੀ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਹੈ।

ਕੰਮ ਦੀ ਗੱਲ ਕਰੀਏ ਤਾਂ ਸੁਰਭੀ ਜੋਤੀ ਰੋਮਾਂਟਿਕ ਡਰਾਮਾ ‘ਕਬੂਲ ਹੈ’ ‘ਚ ਜ਼ੋਇਆ ਫਾਰੂਕੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਘਰ-ਘਰ ‘ਚ ਮਸ਼ਹੂਰ ਹੋ ਗਈ ਸੀ। ਉਨ੍ਹਾਂ ਨੇ ‘ਨਾਗਿਨ 3’ ਵਿੱਚ ਨਾਗਿਨ ਦਾ ਕਿਰਦਾਰ ਨਿਭਾਇਆ ਸੀ ਜਿਸ ਵਿੱਚ ਉਨ੍ਹਾਂ ਦਾ ਨਾਮ ਬੇਲਾ ਸਹਿਗਲ ਸੀ।

LEAVE A REPLY

Please enter your comment!
Please enter your name here