ਉੱਤਰੀ ਗ੍ਰੀਸ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

0
49

ਉੱਤਰੀ ਗ੍ਰੀਸ : ਉੱਤਰੀ ਗ੍ਰੀਸ ‘ਚ ਬੀਤੀ ਸ਼ਾਮ ਨੂੰ 5.2 ਤੀਬਰਤਾ ਦੇ ਭੂਚਾਲ (An Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਥਨਜ਼ ਇੰਸਟੀਚਿਊਟ ਆਫ ਜੀਓਡਾਇਨਾਮਿਕਸ ਨੇ ਕਿਹਾ ਕਿ ਭੂਚਾਲ ਗ੍ਰੀਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਥੇਸਾਲੋਨੀਕੀ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੂਰਬ ਵਿਚ, ਚੈਲਕਿਡਿਕੀ ਪ੍ਰਾਇਦੀਪ ਦੇ ਤੱਟ ‘ਤੇ ਆਇਆ।

ਉਨ੍ਹਾਂ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 7:03 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 15.9 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਚਾਰ ਮਿੰਟ ਬਾਅਦ 4.2 ਤੀਬਰਤਾ ਦੇ ਇੱਕ ਹੋਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।

ਸ਼ਨੀਵਾਰ ਨੂੰ ਇਸੇ ਖੇਤਰ ‘ਚ 3.9 ਤੀਬਰਤਾ ਦਾ ਭੂਚਾਲ ਆਇਆ। ਪੁਲਿਸ ਅਤੇ ਫਾਇਰ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦੇ ਝਟਕੇ ਉੱਤਰੀ ਗ੍ਰੀਸ ਦੇ ਵੱਡੇ ਹਿੱਸੇ ਵਿੱਚ ਮਹਿਸੂਸ ਕੀਤੇ ਗਏ।

LEAVE A REPLY

Please enter your comment!
Please enter your name here